ਸਕੂਲ ’ਚ ਸਫ਼ਰ-ਏ-ਸ਼ਹਾਦਤ ਸਮਾਗਮ
06:40 AM Dec 22, 2024 IST
ਟਾਂਡਾ: ਇੱਥੇ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਵਿੱਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਗਿਆ। ਸਕੂਲ ਪ੍ਰਧਾਨ ਗਗਨ ਵੈਦ ਤੇ ਪ੍ਰਿੰਸੀਪਲ ਮੀਤਾ ਆਨੰਦ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਪਹਿਲੇ ਪੜਾਅ ’ਚ ਬੱਚਿਆਂ ਅਤੇ ਅਧਿਆਪਕਾਂ ਨੇ ਗੁਰਬਾਣੀ ਕੀਰਤਨ ਕੀਤਾ। ਉਪਰੰਤ ਅਧਿਆਪਕਾਂ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਸੂਰਜ ਸਹੋਤਾ, ਗਗਨਦੀਪ ਕੌਰ, ਨੇਕਤਾ ਸ਼ਰਮਾ, ਮਮਤਾ, ਰਿਤੂ ਲਾਂਬਾ, ਰਜਨੀ ਬਾਲਾ, ਚਰਨਜੀਤ ਕੌਰ, ਅਧਿਆਪਕ ਸਰਬਜੀਤ ਕੌਰ ਤੇ ਸ਼ੀਤਲ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement