S Jaishankar: ਭਾਰਤ ਆਪਣੇ ਫ਼ੈਸਲਿਆਂ ’ਤੇ ਹੋਰਾਂ ਨੂੰ ਵੀਟੋ ਦੀ ਇਜਾਜ਼ਤ ਨਹੀਂ ਦਿੰਦਾ: ਜੈਸ਼ੰਕਰ
08:21 PM Dec 22, 2024 IST
Advertisement
ਮੁੰਬਈ, 22 ਦਸੰਬਰ
Advertisement
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਆਪਣੇ ਫ਼ੈਸਲਿਆਂ ’ਤੇ ਹੋਰਾਂ ਨੂੰ ਵੀਟੋ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਤੇ ਭਾਰਤ ਬਿਨਾਂ ਕਿਸੇ ਦਬਾਅ ਹੇਠ ਵਿਸ਼ਵ ਦੀ ਭਲਾਈ ਅਤੇ ਕੌਮੀ ਹਿੱਤਾਂ ਅਨੁਸਾਰ ਸਹੀ ਦਿਸ਼ਾ ਵਿਚ ਚੱਲਣ ਵਿਚ ਯਕੀਨ ਰੱਖਦਾ ਹੈ। ਇਥੇ ਇਕ ਸਮਾਗਮ ਦੌਰਾਨ ਵੀਡੀਓ ਸੁਨੇਹੇ ’ਚ ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਕਈ ਮਸਲਿਆਂ ਨਾਲ ਜੂਝ ਰਹੀ ਹੈ ਤਾਂ ਭਾਰਤ ਦੀ ਵਿਰਾਸਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਸ ਮੌਕੇ ਜੈਸ਼ੰਕਰ ਨੂੰ 27ਵੇਂ ਐੱਸਆਈਈਐੱਸ ਸ੍ਰੀ ਚੰਦਰਸ਼ੇਕਰੇਂਦਰ ਸਰਸਵਤੀ ਨੈਸ਼ਨਲ ਐਮੀਨੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
Advertisement
Advertisement