ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸੀ ਬਲਾਂ ਨੇ ਹਿਰਾਸਤ ਕੇਂਦਰ ’ਤੇ ਧਾਵਾ ਬੋਲਿਆ

08:30 AM Jun 17, 2024 IST

ਮਾਸਕੋ: ਰੂਸੀ ਸੁਰੱਖਿਆ ਬਲਾਂ ਨੇ ਦੱਖਣੀ ਇਲਾਕੇ ’ਚ ਸਥਿਤ ਇੱਕ ਹਿਰਾਸਤ ਕੇਂਦਰ ’ਤੇ ਅੱਜ ਧਾਵਾ ਬੋਲਿਆ, ਜਿਸ ਵਿੱਚ ਦੋ ਕਰਮਚਾਰੀਆਂ ਨੂੰ ਬੰਦੀ ਬਣਾਉਣ ਵਾਲੇ ਕੈਦੀ ਮਾਰੇ ਗਏ। ਰੂਸ ਦੀ ਸਰਕਾਰੀ ਨਿਊਜ਼ ਚੈਨਲ ਆਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਖ਼ਬਰ ਏਜੰਸੀ ਨੇ ਰੂਸ ਦੀ ਸੰਘੀ ਸਜ਼ਾ ਸੇਵਾ ਦੇ ਹਵਾਲੇ ਨਾਲ ਦੱਸਿਆ ਕਿ ਰੋਸਤੋਵ-ਆਨ-ਡਾਨ ਵਿੱਚ ਹਿਰਾਸਤ ਕੇਂਦਰ ’ਚ ਬੰਦੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਹੈ। ਇੱਕ ਹੋਰ ਸਥਾਨਕ ਖ਼ਬਰ ਸੰਸਥਾ ਨੇ ਕਿਹਾ ਕਿ ਕੁੱਝ ਕੈਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰੋਸਤੋਵ ਖੇਤਰ ਦੇ ਹਿਰਾਸਤ ਕੇਂਦਰ ਨੰਬਰ 1 ਦੇ ਕੇਂਦਰੀ ਵਿਹੜੇ ਵਿੱਚ ਬੰਦੀ ਬਣਾਉਣ ਵਾਲੇ ਛੇ ਜਣੇ ਸਨ ਅਤੇ ਉਨ੍ਹਾਂ ਕੋਲ ਚਾਕੂ ਅਤੇ ਹੋਰ ਹਥਿਆਰ ਸੀ। ਇਨ੍ਹਾਂ ਕੈਦੀਆਂ ’ਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹੋਣ ਦੇ ਦੋਸ਼ ਵੀ ਹਨ। -ਏਪੀ

Advertisement

Advertisement