ਰੂਸੀ ਅਦਾਲਤ ਨੇ ਰੇਲਵੇ ’ਚ ਤੋੜ-ਫੋੜ ਦੇ ਦੋਸ਼ ’ਚ ਅਦਾਕਾਰ ਨੂੰ ਸੁਣਾਈ 17 ਸਾਲ ਦੀ ਸਜ਼ਾ
04:25 PM Jun 19, 2025 IST
ਮਾਸਕੋ, 19 ਜੂਨ
ਮਾਸਕੋ ਵਿੱਚ ਫੌਜੀ ਅਦਾਲਤ ਨੇ ਇੱਕ ਰੂਸੀ ਵਿਅਕਤੀ ਨੂੰ ਯੂਕਰੇਨ ਪੱਖੀ ਅਰਧ ਸੈਨਿਕ ਸਮੂਹ ਵੱਲੋਂ ਰੇਲਵੇ ਨੂੰ ਉਡਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ, ਜਿਸ ਤੋਂ ਬਾਅਦ ਉਸ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵਿਅਕਤੀ ਦਾ ਨਾਮ ਵਿਕਟਰ ਮੋਸੀਏਂਕੋ ਹੈ, ਜੋ ਇੱਕ ਫਿਲਮ ਅਤੇ ਥੀਏਟਰ ਅਦਾਕਾਰ ਹੈ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਮੋਸੀਏਂਕੋ ਵੱਲੋਂ ਇਸ ਦਾ ਮਕਸਦ ਯੂਕਰੇਨੀ ਬੱਚਿਆਂ ਦੀ ਮਦਦ ਕਰਨ ਦੀ ਇੱਛਾ ਦੱਸਿਆ ਗਿਆ ਹੈ।
ਰੂਸੀ ਅਧਿਕਾਰੀਆਂ ਨੇ ਰੇਲਵੇ ਅਤੇ ਜਹਾਜ਼ਾਂ ’ਤੇ ਕਈ ਹਮਲਿਆਂ ਨੂੰ ਯੂਕਰੇਨੀ-ਪੱਖੀ ਤੋੜਫੋੜ ਕਰਨ ਵਾਲੇ ਸਮੂਹਾਂ ਨਾਲ ਜੋੜਿਆ ਹੈ। ਇਨ੍ਹਾਂ ਸਮੂਹਾਂ ਦਾ ਮਕਸਦ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਯੂਕਰੇਨ ਜੰਗ ’ਚ ਮਾਸਕੋ ਲਈ ਰੁਕਾਵਟਾਂ ਖੜ੍ਹੀਆਂ ਕਰਨਾ ਹੈ।
ਜਾਂਚ ਕਮੇਟੀ ਦੇ ਅਨੁਸਾਰ ਰੂਸ ਦੇ ਵਿੱਚ ਅੱਤਵਾਦ ਅਤੇ ਤੋੜਫੋੜ ਦੇ ਕੇਸ ਕਾਫੀ ਵਧ ਗਏ ਹਨ। 2024 ਵਿੱਚ ਪਿਛਲੇ ਸਾਲ ਨਾਲੋਂ 40% ਵੱਧ ਅੱਤਵਾਦ ਦੇ ਮਾਮਲੇ ਅਦਾਲਤ ਵਿੱਚ ਭੇਜੇ ਗਏ ਹਨ। -ਰਾਇਟਰਜ਼
Advertisement
Advertisement