ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ: ਚਾਰ ਭਾਰਤੀ ਵਿਦਿਆਰਥੀ ਦਰਿਆ ’ਚ ਰੁੜ੍ਹੇ

08:16 AM Jun 08, 2024 IST

ਨਵੀਂ ਦਿੱਲੀ, 7 ਜੂਨ
ਰੂਸ ਦੇ ਸੇਂਟ ਪੀਟਰਸਬਰਗ ਨੇੜੇ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਦਰਿਆ ਵੋਲਖ਼ੋਵ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਰਹਿਣ ਵਾਲੇ ਹਰਸ਼ਲ ਅਨੰਤਰਾਓ ਦੇਸਾਲੇ, ਜੀਸ਼ਾਨ ਅਸ਼ਪਾਕ ਪਿੰਜਰੀ, ਜੀਆ ਫਿਰੋਜ ਪਿੰਜਰੀ ਅਤੇ ਮਲਿਕ ਗੁਲਾਮਗੌਸ ਮੁਹੰਮਦ ਯਾਕੂਬ ਰੂਸ ਦੇ ਵੇਲਿਕੀ ਨੋਵਗੋਰੋਦ ਸ਼ਹਿਰ ਵਿੱਚ ਯੇਰੋਸਲੇਵ-ਦਿ-ਵਾਈਜ਼ ਨੋਵਗੋਰੋਦ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ।
ਉਨ੍ਹਾਂ ਦੱਸਿਆ ਕਿ ਚਾਰੋਂ ਜਣੇ ਇੱਥੇ ਵੋਲਖ਼ੋਵ ਨਦੀ ਵਿੱਚ ਡੁੱਬ ਗਏ, ਜਦਕਿ ਨਿਸ਼ਾ ਭੁਪੇਸ਼ ਸੋਨਾਵਾਨੇ ਨਾਂ ਦੀ ਪੰਜਵੀਂ ਵਿਦਿਆਰਥਣ ਨੂੰ ਬਚਾ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਵਿਦਿਆਰਥੀਆਂ ਦੇ ਡੁੱਬਣ ਦੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਯੇਰੋਸਲੋਵ-ਦਿ-ਵਾਈਜ਼ ਨੋਵਗੋਰੋਦ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਚਾਰ ਭਾਰਤੀ ਵਿਦਿਆਰਥੀ ਇੱਕ ਮੰਦਭਾਗੀ ਘਟਨਾ ਦੌਰਾਨ ਵੋਲਖ਼ੋਵ ਦਰਿਆ ਵਿੱਚ ਡੁੱਬ ਗਏ। ਸਥਾਨਕ ਐਮਰਜੈਂਸੀ ਸੇਵਾਵਾਂ ਨੂੰ ਹੁਣ ਤੱਕ ਦੋ ਲਾਸ਼ਾਂ ਮਿਲੀਆਂ ਹਨ। ਬਾਕੀ ਦੋ ਲਾਪਤਾ ਵਿਦਿਆਰਥੀਆਂ ਦੀ ਭਾਲ ਜਾਰੀ ਹੈ।’’ ਜੀਸ਼ਾਨ ਅਤੇ ਜੀਆ ਭੈਣ-ਭਰਾ ਸਨ।
ਸਥਾਨਕ ਖ਼ਬਰਾਂ ਅਨੁਸਾਰ ਆਪਣੀ ਇੱਕ ਦੋਸਤ ਨੂੰ ਬਚਾਉਂਦਿਆਂ ਇਹ ਵਿਦਿਆਰਥੀ ਡੁੱਬ ਗਏ। ਇਨ੍ਹਾਂ ਸਾਰਿਆਂ ਦੀ ਉਮਰ 18 ਤੋਂ 20 ਸਾਲ ਸੀ। ਜੀਸ਼ਾਨ ਅਤੇ ਜੀਆ ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਵਿੱਚ ਅਮਲਨੇਰ ਦੇ ਰਹਿਣ ਵਾਲੇ ਸੀ।
ਹਰਸ਼ਲ ਇਸੇ ਜ਼ਿਲ੍ਹੇ ਦੇ ਭਦਗਾਉਂ ਦਾ ਰਹਿਣ ਵਾਲਾ ਸੀ। ਜਲਗਾਉਂ ਦੇ ਜ਼ਿਲ੍ਹਾ ਅਧਿਕਾਰੀ ਆਯੂਸ਼ ਪ੍ਰਸਾਦ ਨੇ ਕਿਹਾ ਕਿ ਲਾਸ਼ਾਂ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਸਾਲ ਜੂਨ ਵਿੱਚ ਕੇਰਲ ਦੇ ਰਹਿਣ ਵਾਲੇ ਐੱਮਬੀਬੀਐੱਸ ਦੇ ਆਖ਼ਰੀ ਸਾਲ ਦੇ ਦੋ ਵਿਦਿਆਰਥੀ ਰੂਸ ਵਿੱਚ ਇੱਕ ਝੀਲ ’ਚ ਡੁੱਬ ਗਏ ਸਨ। -ਪੀਟੀਆਈ

Advertisement

ਲਾਸ਼ਾਂ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਜਾਰੀ

ਮਾਸਕੋ ਵਿੱਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਲਿਖਿਆ, ‘‘ਅਸੀਂ ਲਾਸ਼ਾਂ ਨੂੰ ਜਲਦੀ ਪਰਿਵਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਵਿਦਿਆਰਥਣ ਦੀ ਜਾਨ ਬਚਾਈ ਗਈ ਹੈ, ਉਸ ਦਾ ਢੁੱਕਵਾਂ ਇਲਾਜ ਕੀਤਾ ਜਾ ਰਿਹਾ ਹੈ।’’ ਰੂਸ ਵਿੱਚ ਭਾਰਤੀ ਦੂਤਾਵਾਸ ਨੂੰ ਦਿੱਤੇ ਇੱਕ ਸੰਦੇਸ਼ ਵਿੱਚ ਯੂਨੀਵਰਸਿਟੀ ਨੇ ਘਟਨਾ ’ਤੇ ਦੁੱਖ ਜਤਾਇਆ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਵਿਦਿਆਰਥੀ ਸ਼ਾਮ ਨੂੰ ਪੜ੍ਹਾਈ ਮਗਰੋਂ ਵਿਹਲੇ ਸਮੇਂ ’ਚ ਵੋਲਖ਼ੋਵ ਨਦੀ ਕੰਢੇ ਸੈਰ ਕਰ ਰਹੇ ਸਨ। ਇਹ ਹਾਦਸਾ ਅਚਾਨਕ ਵਾਪਰਿਆ।’’ ਉਨ੍ਹਾਂ ਕਿਹਾ, ‘‘ਯੂਨੀਵਰਸਿਟੀ ਨੇ ਉਨ੍ਹਾਂ ਦੇ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਅਤੇ ਮੌਜੂਦਾ ਸਮੇਂ ਰੂਸੀ ਸੰਘ ਸਣੇ ਸਾਰੀਆਂ ਸਬੰਧਿਤ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ।’’

Advertisement
Advertisement
Advertisement