ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਵੱਲੋਂ 150 ਤੋਂ ਵੱਧ ਯੂਕਰੇਨੀ ਡਰੋਨ ਫੁੰਡਣ ਦਾ ਦਾਅਵਾ

07:15 AM Sep 02, 2024 IST
ਰੂਸ ਵੱਲੋਂ ਯੂਕਰੇਨੀ ਸ਼ਹਿਰ ਖਾਰਕੀਵ ’ਤੇ ਕੀਤੇ ਹਮਲੇ ਮਗਰੋਂ ਰਾਹਤ ਕਰਮੀ ਮਲਬੇ ’ਚੋਂ ਬਾਹਰ ਕੱਢੇ ਇਕ ਜ਼ਖ਼ਮੀ ਨੂੰ ਲੈ ਕੇ ਜਾਂਦੇ ਹੋਏ। -ਫੋਟੋ: ਏਪੀ

ਮਾਸਕੋ, 1 ਸਤੰਬਰ
ਰੂਸੀ ਰੱਖਿਆ ਮੰਤਰਾਲੇ ਨੇ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਰੂਸ ਦੀਆਂ ਹਵਾਈ ਸੈਨਾਵਾਂ ਵੱਲੋਂ 158 ਯੂਕਰੇਨੀ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ ਦੋ ਡਰੋਨ ਮਾਸਕੋ ਸ਼ਹਿਰ ਉੱਤੇ ਅਤੇ 9 ਮਾਸਕੋ ਖੇਤਰ ਦੇ ਆਲੇ ਦੁਆਲੇ ਫੁੰਡਣ ਦਾ ਦਾਅਵਾ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿਚੋਂ 46 ਡਰੋਨ ਕੁਰਸਕ ਖੇਤਰ ਉੱਤੇ ਸਨ। ਇਹ ਉਹ ਖੇਤਰ ਹੈ ਜਿੱਥੇ ਹਾਲੀਆ ਹਫ਼ਤਿਆਂ ਦੌਰਾਨ ਯੂਕਰੇਨ ਨੇ ਆਪਣੀਆਂ ਫੌਜਾਂ ਭੇਜ ਕੇ ਦੂਜੀ ਆਲਮੀ ਜੰਗ ਮਗਰੋਂ ਰੂਸ ਦੇ ਵੱਡੇ ਖੇਤਰਫ਼ਲ ’ਤੇ ਕਬਜ਼ਾ ਕੀਤਾ ਹੈ। ਇਸੇ ਤਰ੍ਹਾਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬ੍ਰਾਇੰਸਕ ਖੇਤਰ ’ਚ 34 ਤੋਂ ਵੱਧ, ਵੋਰੋਨੇਜ਼ ਖੇਤਰ ’ਚ 28 ਤੇ ਬੈਲਗੋਰੋਡ ਖੇਤਰ ਵਿਚ 14 ਤੋਂ ਵੱਧ ਡਰੋਨ ਫੁੰਡੇ ਗਏ ਹਨ। ਉਧਰ ਯੂਕਰੇਨੀ ਹਵਾਈ ਸੈਨਾ ਨੇ ਰੂਸ ਵੱਲੋਂ ਛੱਡੇ 11 ਡਰੋਨਾਂ ’ਚੋਂ ਅੱਠ ਫੁੰਡਣ ਦਾ ਦਾਅਵਾ ਕੀਤਾ ਹੈ। ਦੇਸ਼ ਦੇ ਉੱਤਰ-ਪੂਰਬੀ ਖਾਰਕੀਵ ਖੇਤਰ ਵਿਚ ਗੋਲਾਬਾਰੀ ਦੌਰਾਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਰੂਸੀ ਫੌਜ ਨੇ ਦੇਸ਼ ਦੇ ਧੁਰ ਅੰਦਰ ਵੀ ਕੁਝ ਯੂਕਰੇਨੀ ਡਰੋਨ ਸੁੱਟਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ ਇਕ ਮਾਸਕੋ ਦੇ ਉੱਤਰ ਪੱਛਮ ’ਚ ਟਵੇਰ ਖੇਤਰ ਅਤੇ ਦੂਜਾ ਰੂਸੀ ਰਾਜਧਾਨੀ ਤੋਂ ਉੱਤਰ-ਪੂਰਬ ਵਿਚ ਇਵਾਨੋਵੋ ਖੇਤਰ ਵਿਚ ਫੁੰਡਿਆ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਯੂਕਰੇਨ ਨੇ ਰੂਸੀ ਸਰਜ਼ਮੀਨ ’ਤੇ ਹਵਾਈ ਹਮਲੇ ਕਰਦਿਆਂ ਕਰੈਮਲਿਨ ਦੇ ਹਮਲਿਆਂ ਦੀ ਰਫ਼ਤਾਰ ਘਟਾਉਣ ਲਈ ਰਿਫਾਇਨਰੀਆਂ ਤੇ ਤੇਲ ਟਰਮੀਨਲਾਂ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ

Advertisement

ਰੂਸ: ਲਾਪਤਾ ਹੈਲੀਕਾਪਟਰ ਦਾ ਮਲਬਾ ਮਿਲਿਆ

ਮਾਸਕੋ: ਰਾਹਤ ਕਰਮੀਆਂ ਨੇ ਰੂਸ ਦੇ ਪੂਰਬ ’ਚ ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ ਲਭ ਲਿਆ ਹੈ। ਹੈਲੀਕਾਪਟਰ ਵਿੱਚ 22 ਵਿਅਕਤੀ ਸਵਾਰ ਸਨ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ’ਚੋਂ 17 ਦੀਆਂ ਲਾਸ਼ਾਂ ਬਰਾਮਦ ਕਰਨ ਲਈਆਂ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਹਾਲੇ ਜਾਰੀ ਹੈ। ਰੂਸੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋੋਵੋਸਤੀ ਨੇ ਐਮਰਜੈਂਸੀ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਵਿੱਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਖਰਾਬ ਮੌਸਮ ਵਿੱਚ ਦਿਖਣ ਦੀ ਸਮਰੱਥਾ ਘਟਣ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ। ਐਮਰਜੈਂਸੀ ਮੰਤਰਾਲੇ ਨੇ ਟੈਲੀਗ੍ਰਾਮ ’ਤੇ ਲਿਖਿਆ, ‘‘ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਇਹ ਉਸ ਜਗ੍ਹਾ ਤੋਂ 900 ਮੀਟਰ ਦੀ ਉਚਾਈ ਤੋਂ ਮਿਲਿਆ ਹੈ ਜਿੱਥੇ ਇਸ ਨਾਲ ਆਖਰੀ ਵਾਰ ਸੰਪਰਕ ਹੋਇਆ ਸੀ।’’ -ਏਪੀ

Advertisement
Advertisement