For the best experience, open
https://m.punjabitribuneonline.com
on your mobile browser.
Advertisement

ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ: ਯੂਕਰੇਨ ਹਵਾਈ ਸੈਨਾ

12:37 PM Sep 02, 2024 IST
ਰੂਸ ਨੇ ਡਰੋਨ  ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ  ਯੂਕਰੇਨ ਹਵਾਈ ਸੈਨਾ
ਰੂਸ ਵੱਲੋਂ ਸੋਮਵਾਰ ਤੜਕੇ ਯੂਕਰੇਨ ’ਛੇ ਕੀਤੇ ਗਏ ਹਮਲੇ ਤੋਂ ਬਾਅਦ ਹੋਏ ਧਮਾਕੇ ਦੀ ਤਸਵੀਰ। ਰਾਇਟਰਜ਼
Advertisement

ਕੀਵ, 2 ਸਤੰਬਰ
ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਵ ਅਤੇ ਸੰਭਾਵਤ ਤੌਰ 'ਤੇ ਹੋਰ ਸ਼ਹਿਰਾਂ 'ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਦੇ ਧਮਾਕਿਆਂ ਨੇ ਯੂਕਰੇਨ ਦੀ ਰਾਜਧਾਨੀ ਨੂੰ ਹਿਲਾ ਕਿ ਰੱਖ ਦਿੱਤਾ, ਜਿਸ ਨਾਲ ਵਸਨੀਕਾਂ ਨੂੰ ਬੰਬਾਂ ਤੋਂ ਬਚਾਅ ਲਈ ਬਣਾਏ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।
ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਕੀਵ ਦੇ ਹੋਲੋਸੀਵਸਕੀ ਅਤੇ ਸੋਲੋਮਿਨਸਕੀ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਐਂਡਰੀ ਯੇਰਮਾਕ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਕਿਹਾ, "ਹਰ ਚੀਜ਼ ਦਾ ਜਵਾਬ ਮਿਲੇਗਾ।" ਦੁਸ਼ਮਣ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ।''
ਕੀਵ ਦੇ ਮਿਊਂਸੀਪਲ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਅਤੇ ਇਸਦੇ ਉਪਨਗਰਾਂ ਨੂੰ 10 ਤੋਂ ਵੱਧ ਕਰੂਜ਼ ਮਿਜ਼ਾਈਲਾਂ, ਲਗਭਗ 10 ਬੈਲਿਸਟਿਕ ਮਿਜ਼ਾਈਲਾਂ ਅਤੇ ਇੱਕ ਡਰੋਨ ਦੁਆਰਾ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਤਬਾਹ ਕਰ ਦਿੱਤਾ। -ਏਪੀ

Advertisement

Advertisement
Advertisement
Tags :
Author Image

Puneet Sharma

View all posts

Advertisement