For the best experience, open
https://m.punjabitribuneonline.com
on your mobile browser.
Advertisement

ਰੂਪਨਗਰ: 20 ਤੱਕ ਦਿਨ ’ਚ ਇੱਕ ਵਾਰ ਮਿਲੇਗੀ ਪਾਣੀ ਦੀ ਸਪਲਾਈ

06:42 AM Apr 02, 2024 IST
ਰੂਪਨਗਰ  20 ਤੱਕ ਦਿਨ ’ਚ ਇੱਕ ਵਾਰ ਮਿਲੇਗੀ ਪਾਣੀ ਦੀ ਸਪਲਾਈ
Advertisement

ਪੱਤਰ ਪ੍ਰੇਰਕ
ਰੂਪਨਗਰ, 1 ਅਪਰੈਲ
ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾ‌ਲਿਆਂ ਨੇ ਦੱਸਿਆ ਕਿ ਭਾਖੜਾ ਨਹਿਰ ਦੀਆਂ ਪਟੜੀਆਂ ਦੀ ਮੁਰੰਮਤ ਲਈ ਨਹਿਰ ਵਿੱਚ ਪਾਣੀ ਦਾ ਲੈਵਲ 6 ਫੁੱਟ ਦੇ ਕਰੀਬ ਘਟਣ ਕਾਰਨ ਨਗਰ ਕੌਂਸਲ ਰੂਪਨਗਰ ਦੇ ਜਲ ਸਪਲਾਈ ਘਰ ਨੂੰ ਮਿਲਣ ਵਾਲੇ ਪਾਣੀ ਦੀ ਸਪਲਾਈ ਕਾਫੀ ਘਟ ਗਈ ਹੈ, ਜਿਸ ਕਰਕੇ 20 ਅਪਰੈਲ ਤੱਕ ਸ਼ਹਿਰ ਵਾਸੀਆਂ ਨੂੰ ਹੁਣ ਸ਼ਾਮ ਦੇ ਸਮੇਂ ਸਿਰਫ ਇੱਕ ਟਾਈਮ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਮਿਲੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਾਣੀ ਸੰਜਮ ਨਾਲ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਪਾਣੀ ਦੀ ਸਪਲਾਈ ਨੂੰ ਬਿਹਤਰ ਰੱਖਣ ਲਈ ਭਾਖੜਾ ਨਹਿਰ ਦੇ ਸਾਈਫਨ ਨੇੜੇ ਆਰਜ਼ੀ ਤੌਰ ’ਤੇ ਇੰਜਣ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਲ ਸਪਲਾਈ ਘਰ ਦੇ ਸੁਪਰਵਾਈਜ਼ਰ ਸ਼ਿਆਮ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×