ਮੁੰਬਈ:ਦਰਾਮਦਕਾਰਾਂ ਵੱਲੋਂ ਮਜ਼ਬੂਤ ਡਾਲਰ ਦੀ ਮੰਗ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਨਰਮ ਰੁਖ਼ ਕਾਰਨ ਨਿਵੇਸ਼ਕਾਂ ਦਾ ਰੁਝਾਨ ਘਟਣ ’ਤੇ ਅੱਜ ਰੁਪੱਈਆ, ਅਮਰੀਕੀ ਡਾਲਰ ਦੇ ਮੁਕਾਬਲੇ ’ਚ ਚਾਰ ਪੈਸੇ ਟੁੱਟ ਕੇ 85.79 (ਆਰਜ਼ੀ) ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ