Honda ਮੋਟਰਸਾਈਕਲ ਅਤੇ ਸਕੂਟਰ ਦੀ ਵਿਕਰੀ ’ਚ 32 ਫੀਸਦੀ ਵਾਧਾ
ਨਵੀਂ ਦਿੱਲੀ, 4 ਜਨਵਰੀ
Honda ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਸ਼ਨਿੱਚਵਾਰ ਨੂੰ ਦੱਸਿਆ ਕਿ 2024 ’ਚ ਇਸਦੀ ਕੁੱਲ ਵਿਕਰੀ 58,01,498 ਯੂਨਿਟ ਰਹੀ, ਜੋ ਕਿ ਸਾਲ 2023 ਨਾਲੋਂ 32 ਫੀਸਦੀ ਵੱਧ ਰਿਹਾ। ਇਨ੍ਹਾਂ ਅੰਕੜਿਆਂ ਵਿੱਚ ਘਰੇਲੂ ਵਿਕਰੀ ਸ਼ਾਮਲ ਹੈ। ਵਾਹਨਾਂ ਦੀ ਦਸੰਬਰ ਮਹੀਨੇ ਲਈ ਕੁੱਲ ਵਿਕਰੀ 3,08,083 ਯੂਨਿਟ ਰਹੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਰਿਪੋਰਟ ਵਿਚ 2,70,919 ਇਕਾਈਆਂ ਦੀ ਘਰੇਲੂ ਵਿਕਰੀ ਅਤੇ 37,164 ਇਕਾਈਆਂ ਦਾ ਨਿਰਯਾਤ ਸ਼ਾਮਲ ਹੈ।
ਐਚਐਮਐਸਆਈ ਨੇ ਕਿਹਾ ਕਿ ਇਸ ਨੇ ਦੇਸ਼ ਵਿੱਚ 6 ਕਰੋੜ ਘਰੇਲੂ ਵਿਕਰੀ ਦੀ ਉਪਲਬਧੀ ਹਾਸਲ ਕੀਤੀ ਹੈ।
'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਕਦਮ ਵਿੱਚ HMSI ਨੇ ਗੁਜਰਾਤ ਵਿੱਚ ਵਿਥਲਾਪੁਰ ਵਿਖੇ ਆਪਣੇ ਚੌਥੇ ਦੋਪਹੀਆ ਵਾਹਨ ਪਲਾਂਟ ਵਿੱਚ ਇੱਕ ਨਵੀਂ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ।
ਕੰਪਨੀ ਨੇ ਇਲੈਕਟ੍ਰਿਕ ਵਾਹਨ (EV) ਖੰਡ ਵਿੱਚ 'ACTIVA e:' ਅਤੇ 'QC1' ਨੂੰ ਵੀ ਪੇਸ਼ ਕੀਤਾ ਹੈ। ਜਿਸਦੀ ਬੁਕਿੰਗ 1 ਜਨਵਰੀ, 2025 ਤੋਂ ਸ਼ੁਰੂ ਹੋਈ ਗਈ ਹੈ ਅਤੇ ਉਨ੍ਹਾਂ ਦੀ ਡਿਲਿਵਰੀ ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਭ-ਨਵੇਂ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ ਦਾ ਖੁਲਾਸਾ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਕੀਤਾ ਜਾਵੇਗਾ। ਆਈਏਐੱਨਐੱਸ