For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੌਰਾਨ ਮਰਯਾਦਾ ਦੀ ਪਾਲਣਾ ਨਹੀਂ ਕੀਤੀ ਗਈ: ਮੋਹਨ ਭਾਗਵਤ

06:31 AM Jun 12, 2024 IST
ਚੋਣਾਂ ਦੌਰਾਨ ਮਰਯਾਦਾ ਦੀ ਪਾਲਣਾ ਨਹੀਂ ਕੀਤੀ ਗਈ  ਮੋਹਨ ਭਾਗਵਤ
Advertisement

* ਵਿਰੋਧੀ ਧਿਰਾਂ ਨੂੰ ਮਹਿਜ਼ ‘ਵਿਰੋਧੀ’ ਨਾ ਸਮਝਣ ਲਈ ਕਿਹਾ
* ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਦਾ ਦਾਅਵਾ

Advertisement

ਨਾਗਪੁਰ, 11 ਜੂਨ
ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਕਈ ਸਿਆਸੀ ਪਾਰਟੀਆਂ ਨੇ ‘ਆਦਰਸ਼ ਚੋਣ ਜ਼ਾਬਤੇ’ ਦੀ ਉਲੰਘਣਾ ਕੀਤੀ। ਭਾਗਵਤ ਨੇ ਕਿਹਾ ਕਿ ਜਮਹੂਰੀਅਤ ਵਿਚ ਵਿਰੋਧੀ ਧਿਰਾਂ ਨੂੰ ਸਿਰਫ਼ ‘ਵਿਰੋਧੀ’ ਨਾ ਸਮਝਿਆ ਜਾਵੇ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ। ਭਾਗਵਤ ਆਰਐੱਸਐੱਸ ਵਰਕਰਾਂ ਦੀ ਡਿਵੈਲਪਮੈਂਟ ਕਲਾਸ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਚੋੋਣਾਂ ਜਮਹੂਰੀਅਤ ਦਾ ਜ਼ਰੂਰੀ ਅਮਲ ਹਨ। ਚੋਣ ਲੜਨ ਦੀ ਵੀ ਇਕ ਮਾਣ-ਮਰਯਾਦਾ ਹੁੰਦੀ ਹੈ, ਜਿਸ ਦਾ ਇਨ੍ਹਾਂ ਚੋਣਾਂ ਵਿਚ ਸਤਿਕਾਰ ਨਹੀਂ ਕੀਤਾ ਗਿਆ। ਸਾਡੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਅਜੇ ਖ਼ਤਮ ਨਹੀਂ ਹੋਈਆਂ।’’
ਆਰਐੱਸਐੱਸ ਮੁਖੀ ਨੇ ਸਰਬਸੰਮਤੀ ਬਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਮਹੂਰੀਅਤ ਵਿਚ ਮੁਕਾਬਲੇਬਾਜ਼ੀ ਹੁੰਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਦੂਜਿਆਂ ਨੂੰ ਪਿਛਾਂਹ ਧੱਕੀਏ। ਉਨ੍ਹਾਂ ਕਿਹਾ, ‘‘ਹਰੇਕ ਵਿਅਕਤੀ ਦੀ ਵਿਚਾਰਧਾਰਾ ਤੇ ਅੰਤ੍ਵਾਕਰਨ ਵੱਖੋ ਵੱਖਰਾ ਹੈ, ਜਿਸ ਕਰਕੇ ਇਕ ਦੂਜੇ ਨਾਲ ਵਿਚਾਰ ਮੇਲ ਨਹੀਂ ਖਾ ਸਕਦੇ। ਪਰ ਜਦੋਂ ਸਮਾਜ ਦੇ ਲੋਕ ਵੱਖੋ ਵੱਖਰੀ ਵਿਚਾਰਧਾਰਾ ਦੇ ਬਾਵਜੂਦ ਮਿਲ ਕੇ ਅੱਗੇ ਵਧਣ ਦਾ ਫੈਸਲਾ ਕਰਦੇ ਹਨ ਤਾਂ ਫਿਰ ਪਰਸਪਰ ਸਹਿਮਤੀ ਬਣਦੀ ਹੈ। ਸੰਸਦ ਵਿਚ ਦੋ ਧਿਰਾਂ ਹਨ ਤੇ ਇਨ੍ਹਾਂ ਦੋਵਾਂ ਤੋਂ ਪਰਦਾ ਉੱਠ ਗਿਆ ਹੈ। ਜਦੋਂ ਦੋ ਵਿਅਕਤੀ ਮੁਕਾਬਲੇ ਵਿਚ ਹੋਣ ਤਾਂ ਉਨ੍ਹਾਂ ਵਿਚ ਸਹਿਮਤੀ ਬਣਾਉਣਾ ਥੋੜ੍ਹਾ ਮੁਸ਼ਕਲ ਹੈ। ਇਹੀ ਵਜ੍ਹਾ ਹੈ ਕਿ ਅਸੀਂ ਬਹੁਮਤ ਦੀ ਆਸ ਕਰਦੇ ਹਾਂ। ਮੁਕਾਬਲਾ ਜ਼ਰੂਰ ਹੈ, ਪਰ ਪਰਸਪਰ ਜੰਗ ਨਹੀਂ।’’ ਉਨ੍ਹਾਂ ਕਿਹਾ, ‘‘ਜਿਸ ਢੰਗ ਨਾਲ ਅਸੀਂ ਇਕ ਦੂਜੇ ਦੀ ਨੁਕਤਾਚੀਨੀ ਕਰਨ ਲੱਗੇ ਹਾਂ, ਜਿਸ ਤਰੀਕੇ ਨਾਲ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ, ਉਸ ਨਾਲ ਸਮਾਜ ਵਿਚ ਮਤਭੇਦ ਵਧਿਆ ਹੈ, ਦੋ ਸਮੂਹ ਵੰਡੇ ਗਏ। ਸ਼ੱਕ ਸ਼ੁਬ੍ਹੇ ਪੈਦਾ ਕੀਤੇ ਗਏ। ਸੰਘ ਮੁਖੀ ਨੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਚੋਣਾਂ ਦੌਰਾਨ ਮਰਿਯਾਦਾ ਦੀ ਪਾਲਣਾ ਜ਼ਰੂਰੀ ਸੀ।

‘ਚੋਣਾਂ ਦੇ ਨਤੀਜੇ ਸੱਚ ਦਾ ਸਾਹਮਣਾ ਕਰਾਉਣ ਵਾਲੇ’

ਨਵੀਂ ਦਿੱਲੀ: ਆਰਐੱਸਐੱਸ ਨੇ ਆਪਣੇ ਰਸਾਲੇ ‘ਆਰਗੇਨਾਈਜ਼ਰ’ ਵਿਚ ਛਪੇ ਮਜ਼ਮੂਨ ਵਿਚ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੇ ਲੋੜੋਂ ਵੱਧ ਆਤਮਵਿਸ਼ਵਾਸੀ ਵਰਕਰਾਂ ਅਤੇ ਕਈ ਆਗੂਆਂ ਨੂੰ ਸੱਚ ਦਾ ਸਾਹਮਣਾ ਕਰਾਉਣ ਵਾਲੇ ਹਨ। ਰਸਾਲੇ ਮੁਤਾਬਕ, ਭਾਜਪਾ ਆਗੂ ਤੇ ਵਰਕਰ ਪ੍ਰਧਾਨ ਮੰਤਰੀ ਦੀ ਆਭਾ ਵਿੱਚ ਡੁੱਬੇ ਰਹੇ ਅਤੇ ਉਨ੍ਹਾਂ ਨੇ ਆਮ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆਂ ਕਰ ਦਿੱਤਾ। ਰਸਾਲੇ ਦੇ ਤਾਜ਼ਾ ਅੰਕ ਵਿੱਚ ਛਪੇ ਲੇਖ ਵਿੱਚ ਕਿਹਾ ਗਿਆ ਕਿ ਆਰਐੱਸਐੱਸ ਭਾਜਪਾ ਦੀ ‘ਜ਼ਮੀਨੀ ਤਾਕਤ’ ਭਾਵੇਂ ਹੋਵੇ ਪਰ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਚੋਣਾਂ ਸਬੰਧੀ ਕੰਮਾਂ ਵਿੱਚ ਸਹਿਯੋਗ ਮੰਗਣ ਵਾਸਤੇ ਸਵੈ-ਸੇਵਕਾਂ ਨਾਲ ਸੰਪਰਕ ਤੱਕ ਨਹੀਂ ਕੀਤਾ। ਇਨ੍ਹਾਂ ਦੀ ਥਾਂ ਸੋਸ਼ਲ ਮੀਡੀਆ ’ਤੇ ਸਰਗਰਮ ਵਰਕਰਾਂ ਨੂੰ ਅਹਿਮੀਅਤ ਦਿੱਤੀ ਗਈ। ਆਰਐੱਸਐੱਸ ਦੇ ਲਾਈਫਟਾਈਮ ਮੈਂਬਰ ਰਹੇ ਰਤਨ ਸ਼ਾਰਦਾ ਨੇ ਲੇਖ ਵਿੱਚ ਜ਼ਿਕਰ ਕੀਤਾ, ‘‘2024 ਦੀਆਂ ਆਮ ਚੋਣਾਂ ਦੇ ਨਤੀਜੇ ਹੱਦੋਂ ਵੱਧ ਆਤਮਵਿਸ਼ਵਾਸ ਨਾਲ ਭਰੇ ਭਾਜਪਾ ਵਰਕਰਾਂ ਤੇ ਕਈ ਆਗੂਆਂ ਲਈ ਸੱਚ ਦਾ ਸਾਹਮਣਾ ਕਰਾਉਣ ਵਾਲੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ 400 ਤੋਂ ਵੱਧ ਸੀਟਾਂ ਦੀ ਅਪੀਲ ਉਨ੍ਹਾਂ ਵਾਸਤੇ ਇਕ ਟੀਚਾ ਸੀ ਅਤੇ ਵਿਰੋਧੀ ਧਿਰ ਲਈ ਇਕ ਚੁਣੌਤੀ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×