ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੱਲਦੀ ਗੱਡੀ ’ਚੋਂ ਡਿੱਗੇ ਯਾਤਰੀ ਦੀ ਆਰਪੀਐੱਫ ਜਵਾਨ ਨੇ ਬਚਾਈ ਜਾਨ

08:40 AM May 10, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਮਈ
ਇੱਥੇ ਅੱਜ ਸਵੇਰੇ 5 ਵਜੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਪਲੈਟਫ਼ਾਰਮ ਨੰਬਰ-2 ’ਤੇ ਇਕ ਯਾਤਰੀ ਨੇ ਬੈਗ ਸਮੇਤ ਚੱਲਦੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਲੜਖੜਾ ਕੇ ਡਿੱਗ ਪਿਆ। ਇਸ ਹਾਦਸੇ ਦੌਰਾਨ ਯਾਤਰੀ ਸਿੱਧਾ ਗੱਡੀ ਦੇ ਪਹੀਏ ਵੱਲ ਜਾ ਰਿਹਾ ਸੀ ਕਿ ਅਚਾਨਕ ਕੋਲੋਂ ਲੰਘ ਰਹੇ ਆਰਪੀਐੱਫ ਦੇ ਜਵਾਨ ਸਿਪਾਹੀ ਧਰਮਿੰਦਰ ਕੁਮਾਰ ਨੇ ਮੁਸ਼ਤੈਦੀ ਦਿਖਾਉਂਦਿਆਂ ਉਸ ਨੂੰ ਆਪਣੀ ਵੱਲ ਧੂਹ ਲਿਆ। ਸਿਪਾਹੀ ਨੇ ਅਜਿਹਾ ਕਰ ਕੇ ਯਾਤਰੀ ਦੀ ਜਾਨ ਬਚਾਅ ਲਈ। ਆਰਪੀਐੱਫ ਦੇ ਇੰਸਪੈਕਟਰ ਜਾਵੇਦ ਖ਼ਾਨ ਨੇ ਕਿਹਾ ਕਿ ਸਿਪਾਹੀ ਨੂੰ ਪ੍ਰਸ਼ੰਸਾ ਪੱਤਰ ਦੇਣ ਦੇ ਨਾਲ-ਨਾਲ ਸਨਮਾਨਿਤ ਕਰਨ ਲਈ ਹੈੱਡਕੁਆਰਟਰ ਨਾਲ ਲਿਖਾ-ਪੜ੍ਹੀ ਕੀਤੀ ਜਾਵੇਗੀ।

Advertisement

Advertisement
Advertisement