ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਟਰੀ ਕਲੱਬ ਦੀ ਟੀਮ ਵੱਲੋਂ ਪਿੰਡ ਪੇਰੋਸ਼ਾਹ ਦਾ ਦੌਰਾ

07:43 AM Jun 24, 2024 IST
ਰੋਟਰੀ ਕਲੱਬ ਨੂੰ ਜੈਵਿਕ ਖਾਦ ਦਿੰਦੇ ਹੋਏ ਪੰਚਾਇਤ ਮੈਂਬਰ। -ਫੋਟੋ: ਸੱਖੋਵਾਲੀਆ

ਨਿੱਜੀ ਪੱਤਰ ਪ੍ਰੇਰਕ
ਬਟਾਲਾ, 23 ਜੂਨ
ਰਾਸ਼ਟਰਪਤੀ ਵੱਲੋਂ ਪੁਰਸਕਾਰ ਪ੍ਰਾਪਤ ਪਿੰਡ ਪੇਰੋਸ਼ਾਹ ਦੀ ਪੰਚਾਇਤ ਵੱਲੋਂ ਪਿੰਡ ’ਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਣ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਚਾਇਤਾਂ ਕੰਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਦੀਆਂ ਹਨ। ਇਸੇ ਤਰ੍ਹਾਂ ਅੱਜ ਰੋਟਰੀ ਕਲੱਬ ਬਟਾਲਾ ਦੇ ਪ੍ਰਧਾਨ ਅਤੇ ਸੇਵਾਮੁਕਤ ਐੱਸਪੀ ਹਰਦੀਪ ਸਿੰਘ ਬਾਜਵਾ ਵੱਲੋਂ ਟੀਮ ਸਮੇਤ ਪਿੰਡ ਪੇਰੋਸ਼ਾਹ ਪਹੁੰਚ ਕੇ ਕੂੜਾ ਪ੍ਰਬੰਧਨ, ਮਿੰਨੀ ਜੰਗਲ ਅਤੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਪੰਚਾਇਤ ਦੇ ਇਸ ਨਿਵੇਕਲੇ ਕਾਰਜਾਂ ਦਾ ਹਿੱਸਾ ਬਣੇ ਅਤੇ ਅਗਾਂਹਵਧੂ ਸੋਚ ਵਾਲੇ ਅਧਿਆਪਕ ਸੁਖਰਾਜ ਸਿੰਘ ਕਾਹਲੋਂ ਨੇ ਟੀਮ ਨੂੰ ਸੌਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਵਾਟਰ ਟਰੀਂਟਮੈਂਟ ਪਲਾਂਟ ਅਤੇ ਪੁਰਾਤਨ ਅਤੇ ਰਵਾਇਤੀ ਰੁੱਖ਼ਾਂ ਦੇ ਲਗਾਏ ਗਏ ਮਿੰਨੀ ਜੰਗਲ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਟੀਮ ਨੂੰ ਪਿੰਡ ਨੂੰ ਆਉਣ-ਜਾਣ ਵਾਲੀਆਂ ਸੜਕਾਂ, ਅਤੇ ਪਿੰਡ ਦੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਅਤੇ ਰੁੱਖ਼ਾਂ ਦੀ ਸਾਂਭ ਸੰਭਾਲ ਸਬੰਧੀ ਵੀ ਦੱਸਿਆ। ਇਸ ਮੌਕੇ ਸਾਬਕਾ ਚੀਫ ਇੰਜੀਨੀਅਰ ਨਰਿੰਦਰ ਸਿੰਘ ਸਿੱਧੂ, ਅਧਿਆਪਕ ਆਗੂ ਗੁਰਿੰਦਰ ਸਿੰਘ ਸਿੱਧੂ, ਵਰੁਣ ਅਗਰਵਾਲ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement