ਰੋਟਰੀ ਕਲੱਬ ਨੇ ਨਿਊਰੋਥੈਰੇਪੀ ਕੈਂਪ ਲਾਇਆ
07:53 AM Dec 31, 2024 IST
ਧੂਰੀ:
Advertisement
ਰੋਟਰੀ ਕਲੱਬ ਧੂਰੀ ਵੱਲੋਂ ਪ੍ਰਧਾਨ ਬਲਜੀਤ ਸਿੰਘ ਸਿੱਧੂ ਦੀ ਅਗਵਾਹੀ ਹੇਠ ਰਾਮਬਾਗ ਚੈਰੀਟੇਬਲ ਯੋਗ ਹਾਲ ਵਿਚ ਮੁਫਤ ਨਿਊਰੋਥੈਰੇਪੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਾ. ਜਸਪ੍ਰੀਤ ਸਿੰਘ ਚੰਡੀਗੜ੍ਹ, ਰਜਨੀ ਬਾਲਾ ਅਤੇ ਉਨ੍ਹਾਂ ਦੀ ਟੀਮ ਨੇ ਗੋਡਿਆਂ, ਮੋਢਿਆਂ ਤੇ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ। ਰੋਟਰੀ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਰਿਹਾ ਹੈ ਅਤੇ ਇਹ ਯਤਨ ਵੀ ਇਸ ਕੜੀ ਦਾ ਹਿੱਸਾ ਹੈ। ਇਸ ਮੌਕੇ ਰਾਈਸੀਲਾ ਗਰੁੱਪ ਦੇ ਚੇਅਰਮੈਨ ਡਾ. ਏਆਰ ਸ਼ਰਮਾ, ਮੱਖਣ ਲਾਲ ਗਰਗ, ਕਪਿਲ ਗੋਇਲ, ਹੁਕਮ ਚੰਦ ਸਿੰਗਲਾ, ਡਾ. ਰਮੇਸ਼ ਸ਼ਰਮਾ, ਰਜਨੀਸ਼ ਗਰਗ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement