ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਧਾਰਮਿਕ ਸਮਾਗਮ
06:34 AM Jan 03, 2025 IST
Advertisement
ਸੰਗਰੂਰ: ਇੱਥੇ ਨਗਨ ਬਾਬਾ ਸ੍ਰੀ ਸਾਹਿਬ ਦਾਸ ਦੇ ਤਪ ਅਸਥਾਨ ਨਾਭਾ ਗੇਟ ’ਤੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਨਵੇਂ ਚੁਣੇ ਨਗਰ ਕੌਂਸਲਰਾਂ ਨੱਥੂ ਲਾਲ ਢੀਂਗਰਾ, ਜੋਤੀ ਪ੍ਰਕਾਸ਼ ਗਾਬਾ, ਵਿਜੈ ਲੰਕੇਸ਼, ਮਨੋਜ ਕੁਮਾਰ, ਮਨੀ ਕਥੂਰੀਆ, ਰੀਤੂ ਕੰਡਾ ਪਤਨੀ ਹੈਪੀ ਕੰਡਾ, ਜਗਜੀਤ ਸਿੰਘ ਕਾਲਾ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਗ੍ਰੰਥੀ ਭਾਈ ਨਿਰਮਲ ਸਿੰਘ ਨੇ ਸਾਰੀਆਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਪੀ ਖਿੱਪਲ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ ਤੇ ਕਰਨੈਲ ਸਿੰਘ ਸੇਖੋਂ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement