India beat West Indies by 46 runs ਪਹਿਲਾ ਟੀ20: ਭਾਰਤੀ ਮਹਿਲਾ ਟੀਮ ਨੇ ਵੈਸਟ ਇੰਡੀਜ਼ ਨੂੰ 49 ਦੌੜਾਂ ਨਾਲ ਹਰਾਇਆ
09:36 PM Dec 15, 2024 IST
ਭਾਰਤੀ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਟੀ-20 ਮੈਚ ਦੌਰਾਨ ਵੈਸਟ ਇੰਡੀਜ਼ ਦੇ ਗੇਂਦਬਾਜ਼ ਨੂੰ ਸ਼ਾਟ ਜੜਦੀ ਹੋਈ। ਫੋਟੋ: ਪੀਟੀਆਈ
Advertisement
ਨਵੀ ਮੁੰਬਈ, 15 ਦਸੰਬਰ
ਜੇਮੀਮਾ ਰੌਡਰਿਗਜ਼ (73) ਤੇ ਸਮ੍ਰਿਤੀ ਮੰਧਾਨਾ (54) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲਾ ਟੀ-20 ਮੁਕਾਬਲੇ ਵਿਚ ਵੈਸਟ ਇੰਡੀਜ਼ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 195/4 ਦਾ ਸਕੋਰ ਬਣਾਇਆ ਸੀ। ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 146 ਦੌੜਾਂ ਹੀ ਬਣਾ ਸਕੀ। ਭਾਰਤ ਦੀ ਟੀ20 ਮੈਚਾਂ ਵਿਚ ਵੈਸਟ ਇੰਡੀਜ਼ ਖਿਲਾਫ਼ ਇਹ ਲਗਾਤਾਰ ਨੌਵੀਂ ਜਿੱਤ ਹੈ। ਵੈਸਟ ਇੰਡੀਜ਼ ਲਈ ਕਿਆਨ ਜੋਸੇਫ਼ ਨੇ 33 ਗੇਂਦਾਂ ਵਿਚ 49 ਤੇ ਡੀ.ਡੌਟਿਨ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਦੀਪਤੀ ਸ਼ਰਮਾ ਤੇ ਰਾਧਾ ਯਾਦਵ ਨੇ 2-2 ਵਿਕਟਾਂ ਲਈਆਂ।
Advertisement
ਇਸ ਤੋਂ ਪਹਿਲਾਂ ਜੇਮੀਮਾ ਰੌਡਰਿਗਜ਼ ਨੇ ਭਾਰਤ ਲਈ ਤੀਜੇ ਨੰਬਰ ਉੱਤੇ ਬੱਲੇਬਾਜ਼ੀ ਕਰਦੇ ਹੋਏ 35 ਗੇਂਦਾਂ ਵਿਚ 73 ਦੌੜਾਂ ਬਣਾਈਆਂ ਤੇ ਇਸ ਦੌਰਾਨ 9 ਚੌਕੇ ਤੇ ਦੋ ਛੱਕੇ ਜੜੇ। ਉਧਰ ਮੰਧਾਨਾ ਨੇ ਵੀ ਆਸਟਰੇਲੀਆ ਟੂਰ ਦੌਰਾਨ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਿਆ। ਮੰਧਾਨਾ ਨੇ ਕ੍ਰਿਕਟ ਦੀ ਇਸ ਵੰਨਗੀ ਵਿਚ ਆਪਣਾ 28ਵਾਂ ਨੀਮ ਸੈਂਕੜਾ ਬਣਾਇਆ। ਮੰਧਾਨਾ ਨੇ ਆਪਣੀ ਪਾਰੀ ਵਿਚ ਸੱਤ ਚੌਕੇ ਤੇ ਦੋ ਛੱਕੇ ਲਾਏ। ਭਾਰਤ ਦਾ ਇਹ ਘਰੇਲੂ ਸਰਜ਼ਮੀਨ ਉੱਤੇ ਵੈਸਟ ਇੰਡੀਜ਼ ਖਿਲਾਫ਼ ਸਰਵੋਤਮ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਵੰਬਰ 2019 ਵਿਚ ਗਰੌਸ ਇਸਲੈੱਟ ਵਿਚ ਵਿੰਡੀਜ਼ ਟੀਮ ਖਿਲਾਫ਼ 185/4 ਦਾ ਸਕੋਰ ਬਣਾਇਆ ਸੀ। ਮੰਧਾਨਾ ਤੇ ਰੌਡਰਿਗਜ਼ ਨੇ ਦੂਜੇ ਵਿਕਟ ਲਈ 44 ਗੇਂਦਾਂ ਵਿਚ 81 ਦੌੜਾਂ ਦੀ ਭਾਈਵਾਲੀ ਕੀਤੀ। ਹੋਰਨਾਂ ਬੱਲੇਬਾਜ਼ਾਂ ਵਿਚੋਂ ਰਿਚਾ ਘੋਸ਼ ਨੇ 20 ਤੇ ਊਮਾ ਛੇਤਰੀ ਨੇ 24 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ
Advertisement
Advertisement