ਰੌਬਿਨ ਉਥੱਪਾ ਕਰੇਗਾ ਐੱਚਕੇਸੀਐੱਸ ਟੂਰਨਾਮੈਂਟ ’ਚ ਭਾਰਤ ਦੀ ਅਗਵਾਈ
09:07 AM Oct 13, 2024 IST
Advertisement
ਨਵੀਂ ਦਿੱਲੀ: ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਰਿਹਾ ਵਿਕਟ ਕੀਪਰ ਰੌਬਿਨ ਉਥੱਪਾ ਅਗਲੇ ਮਹੀਨੇ ਹਾਂਗਕਾਂਗ ਕ੍ਰਿਕਟ ਸਿਕਸਸ (ਐੱਚਕੇਸੀਐੱਸ) ਟੂਰਨਾਮੈਂਟ ’ਚ ਭਾਰਤੀ ਟੀਮ ਦੀ ਅਗਵਾਈ ਕਰੇਗਾ। ਪ੍ਰਬੰਧਕਾਂ ਨੇ ਅੱਜ ਇਹ ਐਲਾਨ ਕੀਤਾ। ਭਾਰਤੀ ਟੀਮ ਵਿੱਚ ਕੇਦਾਰ ਜਾਧਵ, ਸਟੂਆਰਟ ਬਿੰਨੀ, ਮਨੋਜ ਤਿਵਾੜੀ ਤੇ ਸ਼ਾਹਬਾਜ਼ ਨਦੀਮ ਵੀ ਸ਼ਾਮਲ ਹਨ। ਬੱਲੇਬਾਜ਼ ਭਰਤ ਚਪਲੀ ਤੇ ਵਿਕਟ ਕੀਪਰ ਸ੍ਰੀਵਤਸ ਗੋਸਵਾਮੀ ਵੀ ਭਾਰਤ ਲਈ ਖੇਡਣਗੇ। ਛੇ ਖਿਡਾਰੀਆਂ ਦੀ ਟੀਮ ਵਾਲਾ ਇਹ ਟੂਰਨਾਮੈਂਟ 1 ਤੋਂ 3 ਨਵੰਬਰ ਤੱਕ ਕਰਵਾਇਆ ਜਾਵੇਗਾ। ਹਾਂਗਕਾਂਗ ਕ੍ਰਿਕਟ ਸਿਕਸਸ ਟੂਰਨਾਮੈਂਟ ਸੱਤ ਸਾਲਾਂ ਬਾਅਦ ਕਰਵਾਇਆ ਜਾ ਰਿਹਾ ਅਤੇ ਇਸ ਵਾਰ ਟੂਰਨਾਮੈਂਟ ’ਚ ਭਾਰਤ, ਆਸਟਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ਸਣੇ 12 ਟੀਮਾਂ ਹਿੱਸਾ ਲੈਣਗੀਆਂ। ਪਿਛਲੀ ਵਾਰ ਇਹ ਟੂਰਨਾਮੈਂਟ ਦੱਖਣੀ ਅਫਰੀਕਾ ਨੇ ਜਿੱਤਿਆ ਸੀ। ਭਾਰਤ ਆਪਣਾ ਪਹਿਲਾ ਮੈਚ 1 ਨਵੰਬਰ ਨੂੰ ਪਾਕਿਸਤਾਨ ਖੇਡੇਗਾ ਜਦਕਿ ਟੀਮ ਦਾ ਦੂਜਾ ਮੈਚ 2 ਨਵੰਬਰ ਨੂੰ ਯੂਏਈ ਨਾਲ ਹੋਣਾ ਹੈ। -ਪੀਟੀਆਈ
Advertisement
Advertisement
Advertisement