For the best experience, open
https://m.punjabitribuneonline.com
on your mobile browser.
Advertisement

ਲੁੱਟ ਕਰਨ ਵਾਲਾ ਮੁਲਜ਼ਮ ਕਾਬੂ, ਦੋ ਫ਼ਰਾਰ

09:11 AM Apr 12, 2024 IST
ਲੁੱਟ ਕਰਨ ਵਾਲਾ ਮੁਲਜ਼ਮ ਕਾਬੂ  ਦੋ ਫ਼ਰਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 11 ਅਪਰੈਲ
ਥਾਣਾ ਪੱਟੀ ਸਦਰ ਦੀ ਪੁਲੀਸ ਨੇ ਇਲਾਕੇ ਅੰਦਰ ਕਰੀਬ ਮਹੀਨਾ ਪਹਿਲਾਂ ਸੈਦਪੁਰ ਵਾਸੀ ਜਸਬੀਰ ਸਿੰਘ ਨੂੰ ਲੁੱਟਣ ਵਾਲੇ ਤਿੰਨ ਜਣਿਆਂ ਦੀ ਸ਼ਨਾਖਤ ਕਰ ਕੇ ਇੱਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਲੁਟੇਰੇ ਫ਼ਰਾਰ ਚੱਲ ਰਹੇ ਹਨ| ਪੁਲੀਸ ਅਧਿਕਾਰੀ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲੁਟੇਰੇ ਦੀ ਪਛਾਣ ਸੁਖਬੀਰ ਸਿੰਘ ਵਾਸੀ ਬਰਵਾਲਾ ਵਜੋਂ ਕੀਤੀ ਗਈ ਹੈ ਜਦਕਿ ਫ਼ਰਾਰ ਚੱਲਦੇ ਲੁਟੇਰਿਆਂ ਵਿੱਚ ਸਰਹਾਲੀ ਦੇ ਵਾਸੀ ਕਰਮਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦਾ ਨਾਲ ਸ਼ਾਮਲ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਸੈਦਪੁਰ ਦੇ ਵਾਸੀ ਜਸਬੀਰ ਸਿੰਘ ਨੂੰ ਹਥਿਆਰਾਂ ਦੀ ਨੋਕ ’ਤੇ ਉਸ ਵੇਲੇ ਲੁੱਟਿਆ ਸੀ ਜਦੋਂ ਉਹ ਰਾਤ ਵੇਲੇ ਪਿੰਡ ਜੌੜਸਿੰਘ ਵਾਲਾ ਤੋਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ| ਲੁਟੇਰੇ ਉਸ ਦਾ ਬੈਗ ਖੋਹ ਕੇ ਲੈ ਗਏ ਸਨ ਜਿਸ ਵਿੱਚ 10,500 ਰੁਪਏ ਅਤੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸਨ| ਇਸ ਸਬੰਧੀ ਪੁਲੀਸ ਨੇ ਦਫ਼ਾ 379 ਫੌਜਦਾਰੀ ਅਤੇ ਅਸਲਾ ਐਕਟ ਅਧੀਨ ਇੱਕ ਕੇਸ ਕੀਤਾ ਹੈ| ਫ਼ਰਾਰ ਲੁਟੇਰਿਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ|

Advertisement

Advertisement
Author Image

Advertisement
Advertisement
×