ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਇਬ ਸੈਣੀ ਵੱਲੋਂ ਨਰਾਇਣਗੜ੍ਹ ਵਿੱਚ ਰੋਡ ਸ਼ੋਅ

09:58 AM Aug 29, 2024 IST
ਨਰਾਇਣਗੜ੍ਹ ਵਿੱਚ ਰੋਡ ਸ਼ੋਅ ਕਰਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 28 ਅਗਸਤ
ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਵੱਲੋਂ ਨਰਾਇਣਗੜ੍ਹ ਵਿੱਚ ਰੋਡ ਸ਼ੋਅ ਕੀਤਾ ਗਿਆ, ਜਿਸ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਮੋਹਨ ਲਾਲ, ਸੁਮਨ ਸੈਣੀ, ਨਗਰ ਪਾਲਿਕਾ ਚੇਅਰਪਰਸਨ ਰਿੰਕੀ ਵਾਲੀਆ ਅਤੇ ਸਾਬਕਾ ਚੇਅਰਮੈਨ ਅਮਿਤ ਵਾਲੀਆ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਭਾਜਪਾ ਦੇ ਹੱਕ ਵਿੱਚ ਵੋਟਾਂ ਮੰਗੀਆਂ।
ਮੁੱਖ ਮੰਤਰੀ ਨਾਇਬ ਸੈਣੀ ਨੇ ਨੇਤਾ ਜੀ ਸੁਭਾਸ਼ ਚੌਕ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕੀਤਾ, ਜੋ ਅੰਬੇਡਕਰ ਚੌਕ, ਨਗਰ ਖੇੜਾ ਮੰਦਿਰ, ਮੁੱਖ ਬਾਜ਼ਾਰ, ਅਗਰਸੇਨ ਚੌਕ ਤੋਂ ਹੁੰਦਾ ਹੋਇਆ ਵਿਸ਼ਵਕਰਮਾ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸੈਣੀ ਨੇ ਨੇਤਾਜੀ ਸੁਭਾਸ਼ ਦੀ ਮੂਰਤੀ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮਗਰੋਂ ਉਨ੍ਹਾਂ ਸੂਬਾ ਪ੍ਰਧਾਨ ਮੋਹਨ ਲਾਲ ਨਾਲ ਗੱਡੀ ਵਿੱਚ ਬੈਠ ਕੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨਾਇਬ ਸੈਣੀ ਨੇ ਅੰਬੇਡਕਰ ਚੌਕ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਨਗਰ ਖੇੜਾ ਮੰਦਿਰ ਵਿਖੇ ਮੱਥਾ ਟੇਕਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਗੱਡੀ ਅੱਗੇ ਪੁਲੀਸ ਸੁਰੱਖਿਆ ਅਤੇ ਸੀਐੱਮ ਸੁਰੱਖਿਆ, ਇੱਕ ਸੁਰੱਖਿਆ ਰੱਸੀ ਨਾਲ ਡੀ ਬਣਾ ਕੇ ਅੱਗੇ ਚੱਲ ਰਹੇ ਸਨ। ਇਸ ਮੌਕੇ ਨਪਾ ਚੇਅਰਪਰਸਨ ਰਿੰਕੀ ਵਾਲੀਆ, ਨਰਿੰਦਰ ਰਾਣਾ, ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਸੁਰਿੰਦਰ ਰਾਣਾ, ਅਸ਼ਵਨੀ ਅਗਰਵਾਲ, ਰਾਜੂ ਮੱਕੜ, ਜਗਦੀਪ ਕੌਰ, ਕੁਲਦੀਪ ਸਿੰਘ, ਸੰਜੀਵ ਸੈਣੀ, ਡਾ: ਰੋਹਿਤ ਸੈਣੀ, ਮੰਗੂ ਰਾਮ, ਗੁਰਨਾਮ ਸਿੰਘ, ਪਵਨ ਗੁੱਜਰ, ਜਸਵਿੰਦਰ ਬਖਤੂਆ, ਹੈਪੀ, ਰਾਕੇਸ਼ ਬਿੰਦਲ, ਵਿਵੇਕ ਗੁਪਤਾ, ਸੰਦੀਪ ਸੈਣੀ, ਅਸ਼ੋਕ ਸਾਹਨੀ ਅਤੇ ਸੰਜੀਵ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Advertisement

Advertisement