For the best experience, open
https://m.punjabitribuneonline.com
on your mobile browser.
Advertisement

ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਵੱਲੋਂ ਰੋਡ ਸ਼ੋਅ

09:00 AM Apr 30, 2024 IST
ਉੱਤਰ ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਵੱਲੋਂ ਰੋਡ ਸ਼ੋਅ
ਰੋਡ ਸ਼ੋਅ ਕਢਦੇ ਹੋਏ ਭਾਜਪਾ ਉਮੀਦਵਾਰ ਯੋਗੇਂਦਰ ਚੰਦੋਲੀਆ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 29 ਅਪਰੈਲ
ਉੱਤਰ-ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਯੋਗੇਂਦਰ ਚੰਦੋਲੀਆ ਨੇ ਅੱਜ ਨਾਮਜ਼ਦਗੀ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੀਤਾ। ਕਾਂਗਰਸ ਨੇ ਦਿੱਲੀ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ ਉਦਿਤ ਰਾਜ ਨੂੰ ਉਮੀਦਵਾਰ ਐਲਾਨਿਆ ਹੈ। ਦਿੱਲੀ ਦੇ ਮੁੱਖ ਮੰਤਰੀ ਬਾਰੇ ਗੱਲਬਾਤ ਕਰਦਿਆਂ ਚੰਦੋਲੀਆ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ ਪਰ ਜੇਲ੍ਹ ਤੋਂ ਬਾਹਰ ਆਉਣ ’ਤੇ ਵੀ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ। ਉਨ੍ਹਾਂ ਦੀ ਖੇਡ ਖਤਮ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣੇਗੀ। ਦੇਸ਼ ਦੇ ਲੋਕ ਭਾਜਪਾ ਤੋਂ ਬਹੁਤ ਖੁਸ਼ ਹਨ। ਇਸ ਕਰ ਕੇ ਉਹ ਇਸ ਵਾਰ ਵੀ ਭਾਜਪਾ ਨੂੰ ਜਿਤਾਉਣ ਲਈ ਕਾਹਲੇ ਹਨ। ਉੱਤਰ-ਪੱਛਮੀ ਦਿੱਲੀ ਲੋਕ ਸਭਾ ਹਲਕੇ ਲਈ ਵੋਟਾਂ 25 ਮਈ ਨੂੰ ਪੈਣਗੀਆਂ। ਉੱਤਰ-ਪੱਛਮੀ ਦਿੱਲੀ ਦਿੱਲੀ ਦੇ 7 ਲੋਕ ਸਭਾ ਹਲਕਿਆਂ ’ਚੋਂ ਇੱਕ ਹੈ। ਇਸ ਹਲਕੇ ਵਿੱਚ 10 ਵਿਧਾਨ ਸਭਾ ਹਲਕੇ ਸ਼ਾਮਲ ਹਨ। -ਏਐੱਨਆਈ

Advertisement

Advertisement
Author Image

Advertisement
Advertisement
×