ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਕੌਰ ਸਿੰਘ ਵੱਲੋਂ ਅਮਿਤ ਸਿਹਾਗ ਦੇ ਹੱਕ ਵਿੱਚ ਰੋਡ ਸ਼ੋਅ

08:05 AM Oct 04, 2024 IST
ਡੱਬਵਾਲੀ ਵਿੱਚ ਰੋਡ ਸ਼ੋਅ ਦੌਰਾਨ ਬਲਕੌਰ ਸਿੰਘ, ਰਾਜਾ ਵੜਿੰਗ ਤੇ ਹੋਰ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 3 ਅਕਤੂਬਰ
ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਹਰਿਆਣਾ ’ਚ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਲਈ ਡੱਬਵਾਲੀ ਸ਼ਹਿਰ ’ਚ ਰੋਡ ਸ਼ੋਅ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਰੋਡ ਸ਼ੋਅ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਅਮਿਤ ਸਿਹਾਗ ਲਈ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਵੀ ਸਿੱਧੂ ਵਾਂਗ ਉਨ੍ਹਾਂ ਦਾ ਪੁੱਤਰ ਹੈ। ਇਸ ਨਾਲ ਸ਼ੁਭਦੀਪ ਸਿੱਧੂ ਦੇ ਬਹੁਤ ਚੰਗੇ ਸਬੰਧ ਸਨ। ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲਾ ਲਈ ਮਾਨਸਾ ਹਲਕੇ ਵਿੱਚ ਅਮਿਤ ਸਿਹਾਗ ਚੋਣ ਵਿੱਚ ਪ੍ਰਚਾਰ ਕਰਨ ਗਿਆ ਸੀ, ਉਦੋਂ ਸਿੱਧੂ ਨੇ ਅਮਿਤ ਨਾਲ ਵਾਅਦਾ ਕੀਤਾ ਸੀ ਕਿ ਉਹ ਵੀ ਉਸ ਦੇ ਚੋਣ ਵਿੱਚ ਪ੍ਰਚਾਰ ਕਰਨ ਡੱਬਵਾਲੀ ਜ਼ਰੂਰ ਆਵੇਗਾ। ਬਦਕਿਸਮਤੀ ਨਾਲ ਹੁਣ ਸਿੱਧੂ ਮੂਸੇਵਾਲ ਨਹੀਂ ਹੈ, ਇਸ ਲਈ ਉਹ ਅੱਜ ਆਪਣੇ ਪੁੱਤਰ ਦਾ ਵਾਅਦਾ ਪੂਰਾ ਕਰਨ ਲਈ ਇੱਥੇ ਪੁੱਜੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਮਿਤ ਸਿਹਾਗ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇ।

Advertisement

ਰਾਜਾ ਵੜਿੰਗ ਵੱਲੋਂ ਮੌਕਾਪ੍ਰਸਤ ਲੋਕਾਂ ਤੋਂ ਬਚਣ ਦੀ ਅਪੀਲ

ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਦੇ ਸਾਥੀ ਰਹੇ ਗੋਪਾਲ ਕਾਂਡਾ ਨੇ ਇਨੈਲੋ ਨਾਲ ਗੱਠਜੋੜ ਕਰ ਲਿਆ ਹੈ, ਮੌਕਾ ਮਿਲਦੇ ਹੀ ਇਹ ਭਾਜਪਾ ਨਾਲ ਵੀ ਗੱਠਜੋੜ ਕਰ ਲੈਣਗੇ। ਉਨ੍ਹਾਂ ਅਜਿਹੇ ਮੌਕਾਪ੍ਰਸਤ ਲੋਕਾਂ ਤੋਂ ਬਚਦੇ ਹੋਏ ਅਮਿਤ ਸਿਹਾਗ ਨੂੰ ਜਿਤਾ ਕੇ ਹਰਿਆਣਾ ’ਚ ਬਣਨ ਵਾਲੀ ਕਾਂਗਰਸ ਸਰਕਾਰ ’ਚ ਮੰਤਰੀ ਬਣਾਉਣ ਦਾ ਸੱਦਾ ਦਿੱਤਾ।

Advertisement
Advertisement