For the best experience, open
https://m.punjabitribuneonline.com
on your mobile browser.
Advertisement

ਆਰਐੱਮਪੀਆਈ ਵੱਲੋਂ ਦੇਸ਼ ਵਿਰੋਧੀ ਬਜਟ ਤਜਵੀਜ਼ਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ

08:39 AM Jul 25, 2024 IST
ਆਰਐੱਮਪੀਆਈ ਵੱਲੋਂ ਦੇਸ਼ ਵਿਰੋਧੀ ਬਜਟ ਤਜਵੀਜ਼ਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੁਲਾਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਕਾਰਪੋਰੇਟਾਂ ਦੇ ਵਾਰੇ-ਨਿਆਰੇ ਕਰਨ ਵਾਲਾ ਦੱਸਦਿਆ ਇਸ ਨੂੰ ਲੋਕ ਵਿਰੋਧੀ, ਦਿਸ਼ਾਹੀਣ, ਤਰੱਕੀ ਦੀ ਥਾਂ ਦੇਸ਼ ਨੂੰ ਪਿਛਾਂਹ ਧੱਕਣ ਵਾਲਾ ਕਰਾਰ ਦਿੱਤਾ ਹੈ। ਸੀਨੀਅਰ ਲੀਡਰਸ਼ਿਪ ਨੇ ਪਾਰਟੀ ਕਮੇਟੀਆਂ ਨੂੰ 26 ਤੋਂ 30 ਜੁਲਾਈ ਤੱਕ ਪਿੰਡਾਂ, ਕਸਬਿਆਂ ਵਿੱਚ ਆਮ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਆਮ ਦੇਸ਼ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਸੁਝਾਉਣ ਦੀ ਥਾਂ ਸਾਰਾ ਜ਼ੋਰ ਦੇਸ਼ ਵਾਸੀਆਂ ਨੂੰ ‘ਸ਼ਬਦੀ ਰਸ ਮਲਾਈ’ ਖਵਾਉਣ ’ਤੇ ਹੀ ਲਾ ਦਿੱਤਾ ਹੈ।
ਬਜਟ ਰਾਸ਼ੀ ਦੀ ਵੰਢ ਕਰਨ ਵੇਲੇ ਵੀ ਸੂਬਿਆਂ ਦੀ ਘੋਰ ਅਣਦੇਖੀ ਕੀਤੀ ਗਈ। ਸੰਕਟ ਵਿੱਚ ਫਸੇ ਖੇਤੀ ਧੰਦੇ ਨੂੰ ਲਾਹੇਵੰਦਾ ਬਣਾਉਣ ਲਈ ਐੱਮਐੱਸਪੀ ਰਾਹੀਂ ਫਸਲਾਂ ਖਰੀਦਣ ਦੀ ਗਾਰੰਟੀ ਨਾ ਮਿਲਣ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਇੱਕ ਧੇਲਾ ਨਹੀਂ ਰੱਖਿਆ ਗਿਆ। ਬੇਰੁਜ਼ਗਾਰਾਂ ਦੇ ਕਾਲਜੇ ਵਿੱਚ ਰੁੱਗ ਭਰਨ ਵਾਲੀ ‘ਅਗਨੀਵੀਰ ਯੋਜਨਾ’ ਨੂੰ ਮਨਸੂਖ ਕਰਨ ਆਦਿ ਬਾਰੇ ਬਜਟ ਖਾਮੋਸ਼ ਹੈ। ਉਲਟਾ ਖੇਤੀ ਨਾਲ ਸਬੰਧਤ ਤਕਰੀਬਨ ਸਾਰੀਆਂ ਮੱਦਾਂ ਵਿੱਚ ਰੱਖੀ ਜਾਣ ਵਾਲੀ ਰਕਮ ਘਟਾ ਦਿੱਤੀ ਗਈ ਹੈ।

Advertisement
Advertisement
Author Image

Advertisement