ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਜੇਡੀ ਨੇ ਲਾਲੂ ਦੀਆਂ ਦੋ ਧੀਆਂ ਸਣੇ 22 ਉਮੀਦਵਾਰ ਐਲਾਨੇ

06:51 AM Apr 11, 2024 IST

ਪਟਨਾ, 10 ਅਪਰੈਲ
ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਆਗਾਮੀ ਲੋਕ ਸਭਾ ਚੋਣਾਂ ਲਈ ਬਿਹਾਰ ਵਿੱਚ 22 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇੱਕ ਸੀਟ ’ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਿਥੇ ਉਹ ਵਿਰੋਧੀ ‘ਮਹਾਗੱਠਬੰਧਨ’ ਦੇ ਦਲ ਵਜੋਂ ਚੋਣ ਲੜ ਰਹੀ ਹੈ। ਆਰਜੇਡੀ ਵੱਲੋਂ ਐਲਾਨੇ ਗਏ ਉਮੀਦਵਾਰਾਂ ’ਚ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਬੇਟੀਆਂ ਰੋਹਿਣੀ ਅਚਾਰੀਆ ਤੇ ਮੀਸਾ ਭਾਰਤੀ ਦੇ ਨਾਮ ਸ਼ਾਮਲ ਹਨ। ਆਰਜੇਡੀ ਦੇ ਸੂਬਾ ਪ੍ਰਧਾਨ ਜਗਦਾਨੰਦ ਸਿੰਘ ਵੱਲੋਂ ਮੰਗਲਵਾਰ ਦੇਰ ਸ਼ਾਮ ਜਾਰੀ ਬਿਆਨ ਮੁਤਾਬਕ ਰੋਹਿਣੀ ਅਚਾਰੀਆ ਸਾਰਨ ਹਲਕੇ ਤੋਂ ਚੋਣ ਲੜੇਗੀ ਜਿਥੋਂ ਉਨ੍ਹਾਂ ਦੇ ਪਿਤਾ ਕਈ ਵਾਰ ਜੇਤੂ ਰਹੇ ਹਨ। ਲਾਲੂ ਪ੍ਰਸਾਦ ਦੀ ਸਭ ਤੋਂ ਵੱਡੀ ਬੇਟੀ ਤੇ ਦੋ ਵਾਰ ਦੀ ਰਾਜ ਸਭਾ ਮੈਂਬਰ ਮੀਸਾ ਭਾਰਤੀ ਪਾਟਲੀਪੁੱਤਰ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਏਗੀ। ਆਰਜੇਡੀ ਨੇ 26 ਸੀਟਾਂ ਆਪਣੇ ਕੋਲ ਰੱਖੀਆਂ ਹਨ ਜਦਕਿ ਕਾਂਗਰਸ ਨੂੰ 9 ਅਤੇ ਖੱਬੀਆਂ ਪਾਰਟੀਆਂ ਨੂੰ 5 ਸੀਟਾਂ ਛੱਡੀਆਂ ਹਨ। -ਪੀਟੀਆਈ

Advertisement

Advertisement