ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਜੇਡੀ ਤੇ ਜੇਡੀ (ਯੂ) ਦਾ ਜਲਦੀ ਹੋ ਸਕਦੈ ਰਲੇਵਾਂ

06:48 AM Dec 24, 2023 IST

ਪਟਨਾ, 23 ਦਸੰਬਰ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਅਤੇ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਉਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਰਲੇਵੇਂ ਵੱਲ ਵਧ ਰਹੀਆਂ ਹਨ। ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਇਹ ਦਾਅਵਾ ਉਦੋਂ ਕੀਤਾ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਨਿਤੀਸ਼ ਕੁਮਾਰ ਵੱਲੋਂ ਜਨਵਰੀ ਤੱਕ ਲੋਕ ਸਭਾ ਚੋਣਾਂ ਵਾਸਤੇ ਵਿਰੋਧੀ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ’ਤੇ ਜ਼ੋਰ ਦੇਣ ਬਾਰੇ ਸਵਾਲ ਕੀਤਾ। ਗਿਰੀਰਾਜ ਨੇ ਸ਼ਰਾਰਤੀ ਲਹਿਜ਼ੇ ’ਚ ਕਿਹਾ, ‘‘ਲਾਲੂ ਜੀ ਨਾਲ ਮੇਰਾ ਵਿਅਕਤੀਗਤ ਸਮੀਕਰਨ ਹੈ। ਉਨ੍ਹਾਂ ਨੇ ਮੇਰੇ ਕੰਨ ਵਿੱਚ ਕਈ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨੂੰ ਮੈਂ ਜਨਤਕ ਤੌਰ ’ਤੇ ਸਾਹਮਣੇ ਨਹੀਂ ਰੱਖ ਸਕਦਾ। ਪਰ ਮੈਂ ਤੁਹਾਨੂੰ ਇੰਨਾ ਦੱਸ ਦੇਵਾਂ ਕਿ ਜੇਡੀ(ਯੂ) ਦਾ ਜਲਦੀ ਹੀ ਆਰਜੇਡੀ ਨਾਲ ਰਲੇਵਾਂ ਹੋਣ ਵਾਲਾ ਹੈ।’’ ਤੇਜਸਵੀ ਨੇ ਭਾਜਪਾ ਨੇਤਾ ਦੇ ‘ਰਲੇਵੇਂ ਸਬੰਧੀ’ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ, ‘‘ਸਿੰਘ ਨੂੰ ਸੁਰਖੀਆਂ ’ਚ ਬਣੇ ਰਹਿਣਾ ਪਸੰਦ ਹੈ। ਜੇਕਰ ਉਹ ਕੁਝ ਵੀ ਪੁੱਠਾ-ਸਿੱਧਾ ਬੋਲਣਗੇ ਤਾਂ ਕੋਈ ਵੀ ਉਸ ’ਤੇ ਧਿਆਨ ਨਹੀਂ ਦੇਵੇਗਾ।’’ ਇਸ ਸਬੰਧ ’ਚ ਜੇਡੀ(ਯੂ) ਪ੍ਰਧਾਨ ਰਾਜੀਵ ਸਿੰਘ ‘ਲੱਲਨ’ ਨੇ ਵੀ ਅਜਿਹੀ ਹੀ ਰਾਇ ਪ੍ਰਗਟਾਈ ਹੈ। ਲੱਲਨ ਨੇ ਆਖਿਆ, ‘‘ਸਾਨੂੰ ਗਿਰੀਰਾਜ ਸਿੰਘ ਦੀ ਚਰਚਾ ਨਹੀਂ ਕਰਨੀ ਚਾਹੀਦੀ। ਉਹ ਟੀਆਰਪੀ ਵਾਲੇ ਅਟਕਲਬਾਜ਼ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ ਜਿਸ ਨਾਲ ਉਨ੍ਹਾਂ ਨੂੰ ਸੁਰਖੀਆਂ ’ਚ ਬਣੇ ਰਹਿਣ ’ਚ ਮਦਦ ਮਿਲੇਗੀ।’’

Advertisement

Advertisement