ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਏਯੂ ਤੇ ਚੌਲ ਖੋਜ ਸੰਸਥਾਨ ਝੋਨੇ ਬਾਰੇ ਸਾਂਝੀ ਖੋਜ ਲਈ ਸਹਿਮਤ

10:54 AM May 24, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਮਈ
ਪੰਜਾਬ ਤੋਂ ਇਕ ਵਿਸ਼ੇਸ਼ ਵਫ਼ਦ ਵਿਸ਼ੇਸ਼ ਮੁੱਖ ਸਕੱਤਰ ਪੰਜਾਬ ਕੇ ਏ ਪੀ ਸਿਨਹਾ ਦੀ ਅਗਵਾਈ ਅਤੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਦੀ ਮੌਜੂਦਗੀ ਵਿਚ ਬਨਾਰਸ ਵਿਖੇ ਦੱਖਣ ਏਸ਼ੀਆ ਖੋਜ ਕੇਂਦਰ ਵਿਚ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ ਵਿਖੇ ਗਿਆ। ਇਸ ਦੌਰਾਨ ਦੱਖਣ-ਏਸ਼ਆ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ. ਸੁਧਾਂਸ਼ੂ ਸਿੰਘ ਅਤੇ ਹੋਰ ਵਿਗਿਆਨੀਆਂ ਨੂੰ ਮਿਲ ਕੇ ਝੋਨੇ ਸਬੰਧੀ ਨਵੀਂ ਖੋਜ ਲਈ ਸਮਰਥਾ ਦੇ ਵਿਕਾਸ ਅਤੇ ਸਾਂਝੇ ਖੋਜ ਪ੍ਰੋਜੈਕਟਾਂ ਬਾਰੇ ਗੱਲਬਾਤ ਕੀਤੀ।
ਸ੍ਰੀ ਸਿਨਹਾ ਨੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ ਵੱਲੋਂ ਚੌਲਾਂ ਦੀ ਖੋਜ ਸਬੰਧੀ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਦੇ ਝੋਨੇ ਸਬੰਧੀ ਤਜਰਬੇ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਦੇ ਤਜਰਬੇ ਦੀ ਸਾਂਝ ਨਾਲ ਇਸ ਖੇਤਰ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਜ਼ਰੂਰ ਪਵੇਗੀ।
ਡਾ. ਗੋਸਲ ਨੇ ਪੀ.ਏ.ਯੂ. ਅਤੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਵਿਚਕਾਰ ਇਤਿਹਾਸਕ ਸਾਂਝ ਦੇ ਹਵਾਲੇ ਨਾਲ ਗੱਲ ਸ਼ੁਰੂ ਕਰਦਿਆਂ ਵਿਸ਼ਵ ਭੋਜਨ ਪੁਰਸਕਾਰ ਵਿਜੇਤਾ ਡਾ. ਗੁਰਦੇਵ ਸਿੰਘ ਖੁਸ਼ ਅਤੇ ਉੱਘੇ ਚੌਲ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਸਾਂਝ ਦਾ ਪੁਲ ਕਿਹਾ। ਡਾ. ਗੋਸਲ ਨੇ ਸਹਿਯੋਗ ਦੇ ਬਹੁਤ ਸਾਰੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਵਿਚ ਪਾਣੀ ਸੰਭਾਲ, ਮਿੱਟੀ ਦੀ ਸਿਹਤ, ਮੌਸਮ ਦੀ ਤਬਦੀਲੀ, ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ, ਪਰਾਲੀ ਦੀ ਸਾਂਭ-ਸੰਭਾਲ, ਵਾਤਾਵਰਨ ਪੱਖੀ ਕਾਸ਼ਤ, ਘੱਟ ਮਿਆਦ ਅਤੇ ਛੋਟੇ ਕੱਦ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਇਲਾਵਾ ਰੂਟ ਬਰੀਡਿੰਗ ਪ੍ਰਮੁੱਖ ਸਨ। ਡਾ. ਸੁਧਾਂਸ਼ੂ ਸਿੰਘ ਨੇ ਆਈ ਆਰ ਆਰ ਆਈ ਵੱਲੋਂ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਦਿੰਦਿਆਂ ਰਾਸ਼ਟਰੀ ਖੋਜ ਅਤੇ ਪਸਾਰ ਪ੍ਰਬੰਧ ਪ੍ਰੋਗਰਾਮ ਦੀ ਗੱਲ ਕੀਤੀ। ਪੰਜਾਬ ਦੇ ਵਫਦ ਵਿਚ ਖੇਤੀਬਾੜੀ ਦੇ ਕਮਿਸ਼ਨਰ ਨੀਲਿਮਾ, ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਜਸਵੰਤ ਸਿੰਘ, ਪੀ.ਏ.ਯੂ. ਦੇ ਮਾਹਿਰ ਡਾ. ਜਗਜੀਤ ਸਿੰਘ ਲੋਰੇ, ਡਾ. ਬੂਟਾ ਸਿੰਘ ਢਿੱਲੋਂ, ਡਾ. ਨੀਤਿਕਾ ਸੰਧੂ ਅਤੇ ਡਾ. ਵਿਸ਼ਾਲ ਬੈਕਟਰ ਸ਼ਾਮਿਲ ਸਨ।

Advertisement

Advertisement
Advertisement