For the best experience, open
https://m.punjabitribuneonline.com
on your mobile browser.
Advertisement

ਗੈਂਗਸਟਰ ਨਿਊਟਨ ਵੱਲੋਂ ਵੀਡੀਓ ਬਣਾ ਕੇ ਪੁਲੀਸ ਨੂੰ ਚੁਣੌਤੀ

08:27 AM Jun 26, 2024 IST
ਗੈਂਗਸਟਰ ਨਿਊਟਨ ਵੱਲੋਂ ਵੀਡੀਓ ਬਣਾ ਕੇ ਪੁਲੀਸ ਨੂੰ ਚੁਣੌਤੀ
Advertisement

ਲੁਧਿਆਣਾ (ਟਨਸ): ਮਹਾਨਗਰ ਦੇ ਗੈਂਗਸਟਰ ਸਾਗਰ ਨਿਊਟਨ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੇ ਕਮਿਸ਼ਨਰੇਟ ਪੁਲੀਸ ’ਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਪੁਲੀਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਹਾਲੇ ਵੀ ਲੁਧਿਆਣਾ ’ਚ ਹੀ ਹੈ। ਸਾਗਰ ਨਿਊਟਨ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਖਿਲਾਫ਼ ਪੁਲੀਸ ਨੇ ਝੂਠਾ ਕਤਲ ਕੇਸ ਦਰਜ ਕੀਤਾ ਹੈ। ਜੇ ਪੁਲੀਸ ਉਸ ਦੀ ਪਤਨੀ ਖ਼ਿਲਾਫ਼ ਮਾਮਲੇ ਨੂੰ ਰੱਦ ਕਰਦੀ ਹੈ ਤਾਂ ਉਹ ਆਤਮ ਸਮਰਪਣ ਕਰ ਦੇਵੇਗਾ। ਉਸ ਨੇ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਉਹ ਹਥਿਆਰ ਵੀ ਚੁੱਕੇਗਾ ਅਤੇ ਵਾਰਦਾਤਾਂ ਵੀ ਕਰੇਗਾ ਕਿਉਂਕਿ ਅਖੀਰ ’ਚ ਤਾਂ ਪੁਲੀਸ ਨੇ ਉਸ ਦਾ ਮੁਕਾਬਲਾ ਹੀ ਬਣਾਉਣਾ ਹੈ। ਸਾਗਰ ਨੇ ਵੀਡੀਓ ’ਚ ਪੁਲੀਸ ’ਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਤੋਂ ਪੈਸੇ ਲੈਣ ਤੋਂ ਬਾਅਦ ਉਸਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ ਤੇ ਉਸ ਦੀ ਜ਼ਿੰਦਗੀ ਬਰਬਾਦ ਕਰਨ ’ਚ ਪੁਲੀਸ ਦਾ ਵੱਡਾ ਹੱਥ ਹੈ। ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇੱਕ ਔਰਤ ਦੇ ਘਰ ’ਚ ਦਾਖਲ ਹੋ ਕੇ ਹਮਲਾ ਕਰਨ ਦੇ ਦੋਸ਼ ਹੇਠ ਸਾਗਰ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਸਾਗਰ ਵੱਲੋਂ ਲਾਏ ਦੋਸ਼ਾਂ ਨਕਾਰਦਿਆਂ ਕਿਹਾ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement