ਰੀਆ ਬਣੀ ਮਿਸ ਯੂਨੀਵਰਸ ਇੰਡੀਆ
06:40 AM Sep 24, 2024 IST
ਮਿਸ ਯੂਨੀਵਰਸ ਇੰਡੀਆ 2015 ਤੇ ਫਿਲਮ ਅਦਾਕਾਰਾ ਉਰਵਸ਼ੀ ਰੌਟੇਲਾ ਜੈਪੁਰ ਵਿੱਚ ਰੀਆ ਸਿੰਘਾ ਨੂੰ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਪਹਿਨਾਉਂਦੀ ਹੋਈ। -ਫੋਟੋ: ਪੀਟੀਆਈ
ਜੈਪੁਰ:
Advertisement
ਇਥੇ ਐਤਵਾਰ ਨੂੰ ਹੋਏ ਦਿਲਚਸਪ ਮੁਕਾਬਲੇ ’ਚ ਮਿਸ ਯੂਨੀਵਰਸ ਇੰਡੀਆ ਦਾ ਤਾਜ ਰੀਆ ਸਿੰਘਾ ਦੇ ਸਿਰ ਸਜਿਆ। ਉਹ ਹੁਣ ਵਰਲਡ ਮਿਸ ਯੂਨੀਵਰਸ 2024 ਪੇਜੈਂਟ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ, ਜੋ ਇਸ ਸਾਲ ਦੇ ਅਖੀਰ ’ਚ ਹੋਣ ਦੀ ਸੰਭਾਵਨਾ ਹੈ। ਮਿਸ ਯੂਨੀਵਰਸ ਇੰਡੀਆ ਦਾ ਖ਼ਿਤਾਬ ਜਿੱਤਣ ਮਗਰੋਂ ਰੀਆ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਇਸ ਮੁਕਾਮ ’ਤੇ ਪੁੱਜਣ ਲਈ ਬਹੁਤ ਮਿਹਨਤ ਕੀਤੀ ਸੀ। ਰੀਆ ਨੇ ਕਿਹਾ ਕਿ ਉਸ ਨੂੰ ਪਿਛਲੀਆਂ ਜੇਤੂ ਸੁੰਦਰੀਆਂ ਤੋਂ ਬਹੁਤ ਪ੍ਰੇਰਣਾ ਮਿਲੀ। ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਦੀ ਜੇਤੂ ਉਰਵਸ਼ੀ ਰੌਟੇਲਾ, ਜੋ ਮੁਕਾਬਲੇ ’ਚ ਜੱਜ ਵਜੋਂ ਵੀ ਸ਼ਾਮਲ ਸੀ, ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਸ ਜਤਾਈ ਕਿ ਭਾਰਤ ਇਸ ਵਰ੍ਹੇ ਮੁੜ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤੇਗਾ। -ਏਐੱਨਆਈ
Advertisement
Advertisement