ਆਰਜੀ ਕਰ ਮਾਮਲਾ: ਸੀਬੀਆਈ ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ ਡੀਐੱਨਏ ਰਿਪੋਰਟ ਸਣੇ 11 ਸਬੂਤ ਸੂਚੀਬੱਧ ਕੀਤੇ
02:08 PM Oct 09, 2024 IST
Advertisement
ਕੋਲਕਾਤਾ, 9 ਅਕਤੂਬਰ
RG Kar charge sheet: CBI cites blood stain, DNA report of accused civic volunteer ਸੀਬੀਆਈ ਨੇ ਇੱਥੇ ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੋਲਕਾਤਾ ਪੁਲੀਸ ਦੇ ਵਾਲੰਟੀਅਰ ਸੰਜੇ ਰਾਏ ਨੂੰ ਇਕੱਲਾ ਮੁਲਜ਼ਮ ਠਹਿਰਾਉਣ ਲਈ ਆਪਣੇ ਦੋਸ਼ ਪੱਤਰ ਵਿੱਚ ਡੀਐੱਨਏ ਅਤੇ ਖ਼ੂਨ ਦੇ ਨਮੂਨਿਆਂ ਦੀ ਰਿਪੋਰਟ ਵਰਗੇ 11 ਸਬੂਤ ਸੂਚੀਬੱਧ ਕੀਤੇ ਹਨ।
Advertisement
ਸੀਬੀਆਈ ਨੇ ਰਾਏ ਖਿਲਾਫ਼ ਸਬੂਤ ਵਜੋਂ ਮ੍ਰਿਤਕ ਡਾਕਟਰ ਦੇ ਸਰੀਰ ਵਿੱਚ ਮੁਲਜ਼ਮ ਦੇ ਡੀਐੱਨਏ ਦੀ ਮੌਜੂਦਗੀ, ਛੋਟੇ ਵਾਲ, ਮ੍ਰਿਤਕਾ ਦੇ ਖ਼ੂਨ ਦੇ ਧੱਬੇ, ਰਾਏ ਦੇ ਸਰੀਰ ’ਤੇ ਸੱਟਾਂ, ਸੀਸੀਟੀਵੀ ਫੁਟੇਜ ਅਤੇ ‘ਕਾਲ ਡਿਟੇਲ ਰਿਕਾਰਡ’ (ਸੀਡੀਆਰ) ਮੁਤਾਬਕ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਜ਼ਿਕਰ ਕੀਤਾ ਹੈ। ਦੋਸ਼ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਏ ਨੂੰ ਮਹਿਲਾ ਡਾਕਟਰ ਵੱਲੋਂ ਕੀਤੇ ਗਏ ਵਿਰੋਧ/ਸੰਘਰਸ਼ ਦੇ ਨਿਸ਼ਾਨ ਵਜੋਂ ਜ਼ੋਰ-ਜਬਰਦਸਤੀ ਨਾਲ ਲੱਗਣ ਵਾਲੀਆਂ ਸੱਟਾਂ ਲੱਗੀਆਂ ਸਨ।’’ -ਪੀਟੀਆਈ
Advertisement
Advertisement