Maharashtra: Mahayuti allies ਮਹਾਰਾਸ਼ਟਰ: ਮਹਾਯੁਤੀ ਦੀ ਸਹਿਯੋਗੀ ਦਲ ਮੁੱਖ ਮੰਤਰੀ ਦੀ ਚੋਣ ਲਈ ਇਕੱਠੇ ਹੋਏ
07:40 PM Nov 24, 2024 IST
ਪ੍ਰੈੱਸ ਕਾਨਫਰੰਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਦੋਵੇਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ। ਫੋਟੋ: ਪੀਟੀਆਈ
Advertisement
ਆਦਿੱਤੀ ਟੰਡਨ
ਨਵੀਂ ਦਿੱਲੀ, 24 ਨਵੰਬਰ
ਮਹਾਰਾਸ਼ਟਰ ’ਚ ਇਤਿਹਾਸਕ ਜਿੱਤ ਹਾਸਲ ਕਰਨ ਮਗਰੋਂ ਸੱਤਾਧਾਰੀ ਗੱਠਜੋੜ ਮਹਾਯੁਤੀ ਜਿਸ ਵਿੱਚ ਭਾਜਪਾ, ਸ਼ਿਵ ਸੈਨਾ ਤੇ ਐੈੱਨਸੀਪੀ ਸ਼ਾਮਲ ਹਨ, ਦੇ ਆਗੂਆਂ ਨੇ ਮੁੱਖ ਮੰਤਰੀ ਦੀ ਚੋਣ ਤੋਂ ਪਹਿਲਾਂ ਆਪੋ ਆਪਣੇ ਆਗੂਆਂ ਦੀ ਚੋਣ ਲਈ ਮੀਟਿੰਗ ਕੀਤੀ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਚੰਦਰਕਾਂਤ ਬਾਵਨਕੁਲੇ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਮਹਾਰਾਸ਼ਟਰ ਭਾਜਪਾ ਦੇ ਮੁਖੀ ਬਾਵਨਕੁਲੇ ਨੇ ਅੱਜ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸੂਬੇ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਸੱਤਾਧਾਰੀ ਮਹਾਯੁਤੀ ਗੱਠਜੋੜ ਅਤੇ ਭਾਜਪਾ ਦੇ ਆਗੂ ਮਿਲ ਕੇ ਕਰਨਗੇ।
ਇਸੇ ਦੌਰਾਨ ਐੱਨਸੀਪੀ ਵਿਧਾਇਕਾਂ ਨੇ ਅਜੀਤ ਪਵਾਰ ਨੂੰ ਅਤੇ ਸ਼ਿਵ ਸੈਨਾ ਵਿਧਾਇਕਾਂ ਨੇੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਵਿਧਾਨ ਸਭਾ ’ਚ ਆਪਣਾ ਨੇਤਾ ਚੁਣਿਆ ਹੈ। ਬਾਅਦ ’ਚ ਗੱਠਜੋੜ ਦੇ ਸਹਿਯੋਗੀਆਂ ਵੱਲੋਂ ਮਹਾਰਾਸ਼ਟਰ ਅਸੈਂਬਲੀ ’ਚ ਐੱਨਡੀਏ ਦੀ ਨੇਤਾ ਦੀ ਚੋਣ ਕੀਤੀ ਜਾਵੇਗੀ।
ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਹੋ ਸਕਦਾ ਹੈ ਕਿਉਂਕਿ ਨਵੀਂ ਅਸੈਂਬਲੀ ਦਾ ਗਠਨ 26 ਨਵੰਬਰ (ਜਦੋਂ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣਾ ਹੈ) ਤੋਂ ਪਹਿਲਾਂ ਹੋਣਾ ਜ਼ਰੂਰੀ ਹੈ। ਮਹਾਯੁਤੀ ਸਹਿਯੋਗੀਆਂ ਵੱਲੋਂ ਮੌਜੂਦਾ ਪ੍ਰਬੰਧ ਅਨੁਸਾਰ ਮੁੱਖ ਮੰਤਰੀ ਅਤੇ ਦੋ ਉਪ ਮੰਤਰੀਆਂ ਨਾਲ ਚੱਲਣ ਦੀ ਸੰਭਾਵਨਾ ਹੈ।
Advertisement
Advertisement