For the best experience, open
https://m.punjabitribuneonline.com
on your mobile browser.
Advertisement

ਸੇਵਾਮੁਕਤ ਕਰਮਚਾਰੀਆਂ ਨੇ ਸੀਟਾਂ ਮੰਗੀਆਂ

10:43 AM Apr 22, 2024 IST
ਸੇਵਾਮੁਕਤ ਕਰਮਚਾਰੀਆਂ ਨੇ ਸੀਟਾਂ ਮੰਗੀਆਂ
ਬੈਠਕ ਵਿੱਚ ਹਾਜ਼ਰ ਸੇਵਾਮੁਕਤ ਕਰਮਚਾਰੀ।
Advertisement

ਪੱਤਰ ਪ੍ਰੇਰਕ
ਜੀਂਦ, 21 ਅਪਰੈਲ
ਹਰਿਆਣਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜੀਂਦ ਇਕਾਈ ਦੀ ਕਾਰਜਕਾਰਨੀ ਦੀ ਇੱਕ ਬੈਠਕ ਬਿਰਜ ਭੂਸ਼ਨ ਗੋਇਲ ਦੀ ਅਗਵਾਈ ਹੇਠ ਹੋਈ। ਐਸੋਸੀਏਸ਼ਨ ਦੇ ਮੀਡੀਆ ਮੁਖੀ ਸੁਰਿੰਦਰ ਵਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੁਆਰਾ ਪੈਨਸ਼ਨਰਜ਼ ਦੀ ਪੈਨਸ਼ਨ ਵਧਾਉਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਸਿਆਸੀ ਦਲਾਂ ਤੋਂ ਸਾਲ 2024 ਦੀਆਂ ਚੋਣਾਂ ਦੌਰਾਨ ਹਰਿਆਣਾ ’ਚ ਇੱਕ ਸੀਟ ਲੋਕ ਸਭਾ ਵਿੱਚ ਅਤੇ ਘੱਟ ਤੋਂ ਘੱਟ 3 ਸੀਟਾਂ ਵਿਧਾਨ ਸਭਾ ਵਿੱਚ ਦਿੱਤੀ ਜਾਣ ਦੀ ਮੰਗ ਕੀਤੀ। ਹਰਿਆਣਾ ਸਰਕਾਰ ਤੋਂ ਸੇਵਾਮੁਕਤ ਕਰਮਚਾਰੀਆਂ ਦੇ ਹਿੱਤਾਂ ਲਈ ਹਰਿਆਣਾ ਰਾਜ ਪੈਨਸ਼ਨਰਜ਼ ਕਲਿਆਣ ਕਮਿਸ਼ਨ ਗਠਨ ਕਰਨ ਦੀ ਵੀ ਮੰਗ ਕੀਤੀ। ਸ੍ਰੀ ਵਰਮਾ ਨੇ ਕਿਹਾ ਕਿ ਹਰਿਆਣਾ ਵਿੱਚ ਕਰੀਬ 2 ਲੱਖ 50 ਹਜ਼ਾਰ ਸੇਵਾਮੁਕਤ ਪੈਨਸ਼ਨਰਜ਼ ਹਨ। ਇਸ ਲਈ ਪੈਨਸ਼ਨਰਜ਼ ਦੇ ਹਿੱਤਾਂ ਲਈ ਟਿੱਕਟਾਂ ਦੀ ਮੰਗ ਸਹੀ ਅਤੇ ਸਟੀਕ ਬਣਦੀ ਹੈ, ਜੋਕਿ ਉਨ੍ਹਾਂ ਨੂੰ ਹੱਕ ਦਿਵਾਏਗੀ। ਨਾਲ ਹੀ ਮੰਗ ਕੀਤੀ ਗਈ ਕਿ ਪੈਨਸ਼ਨਰਜ਼ ਦੀਆਂ ਬਕਾਇਆ ਪਈਆਂ ਮੰਗਾਂ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ। ਬੈਠਕ ਵਿੱਚ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਡਾ. ਸਤਿਵੀਰ ਸਿੰਘ ਖਟਕੜ, ਪ੍ਰਧਾਨ ਬਿਰਜ ਭੂਸ਼ਨ ਗੋਇਲ, ਸ਼ਿਵ ਕੁਮਾਰ ਬਾਂਸਲ, ਦਰਸ਼ਨ ਗੁਲਾਟੀ ਆਦਿ ਨੇ ਆਪਣੇ-ਆਪਣੇ ਵਿਚਾਰ ਰੱਖੇ।

Advertisement

Advertisement
Author Image

sukhwinder singh

View all posts

Advertisement
Advertisement
×