ਬੀਐੱਮਡਬਲਿਊ ਗਰੁੱਪ ਵੱਲੋਂ ਰਿਟੇਲ ਨੈਕਸਟ ਪੇਸ਼
06:09 AM Oct 10, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਬੀਐਮਡਬਲਿਊ ਗਰੁੱਪ ਇੰਡੀਆ ਨੇ ਰਿਟੇਲ ਨੈਕਸਟ ਡੀਲਰਸ਼ਿਪ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਰਿਟੇਲ ਨੈਕਸਟ ’ਚ ਉਹ ਸੇਵਾਵਾਂ ਅਤੇ ਸੁਵਿਧਾਵਾਂ ਹੋਣਗੀਆਂ, ਜਿਹੜੀਆਂ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ। ਇਸ ਨੂੰ 36 ਮਹੀਨਿਆਂ ਦੌਰਾਨ 33 ਸ਼ਹਿਰਾਂ ’ਚ 56 ਫੈਸੀਲਿਟੀਜ਼ ਵਿੱਚ ਲਿਆਂਦਾ ਜਾਵੇਗਾ। ਕੰਪਨੀ ਦੇ ਅਧਿਕਾਰੀ ਵਿਕਰਮ ਪਾਹਵਾ ਨੇ ਕਿਹਾ ਕਿ ਰਿਟੇਲ ਨੈਕਸਟ ਡੀਲਰਸ਼ਿਪਸ ਨੂੰ ‘ਫਿਜੀਟਲ’ ਇਨੋਵੇਸ਼ਨਜ਼ ਨਾਲ ਗ੍ਰਾਹਕਾਂ ਨੂੰ ਸ਼ਾਨਦਾਰ ਅਨੁਭਵ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਪਹਿਲ ਦੇਸ਼ ਭਰ ’ਚ ਹੋਣ ਵਾਲੇ ਰੋਲਆਊਟ ਦੀ ਸ਼ੁਰੂਆਤ ਹੈ।
Advertisement
Advertisement
Advertisement