ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਚੂਨ ਮਹਿੰਗਾਈ ਦਸੰਬਰ ਵਿੱਚ ਘਟ ਕੇ ਚਾਰ ਮਹੀਨੇ ਦੇ ਹੇਠਲੇ ਪੱਧਰ 5.22 ਫੀਸਦ ’ਤੇ ਪੁੱਜੀ

05:34 AM Jan 14, 2025 IST

ਨਵੀਂ ਦਿੱਲੀ:

Advertisement

ਪ੍ਰਚੂਨ ਮਹਿੰਗਾਈ ਦਸੰਬਰ ਵਿੱਚ ਘੱਟ ਕੇ ਚਾਰ ਮਹੀਨੇ ਦੇ ਹੇਠਲੇ ਪੱਧਰ 5.22 ਫੀਸਦ ’ਤੇ ਆ ਗਈ ਹੈ। ਨਵੰਬਰ ਵਿੱਚ ਇਹ 5.48 ਫੀਸਦ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਖ਼ਪਤਕਾਰ ਕੀਮਤ ਸੂਚਕਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਨਵੰਬਰ ਵਿੱਚ 5.48 ਫੀਸਦ ਤੇ ਦਸੰਬਰ 2023 ਵਿੱਚ 5.69 ਫੀਸਦ ਰਹੀ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਸੀਪੀਆਈ ਅੰਕੜਿਆਂ ਮੁਤਾਬਕ, ਦਸੰਬਰ ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਘੱਟ ਕੇ 8.39 ਫੀਸਦ ਰਹਿ ਗਈ। ਐੱਨਐੱਸਓ ਨੇ ਕਿਹਾ, ‘‘ਦਸੰਬਰ 2024 ਵਿੱਚ ਸੀਪੀਆਈ (ਆਮ) ਅਤੇ ਖੁਰਾਕ ਮਹਿੰਗਾਈ ਪਿਛਲੇ ਚਾਰ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ।’’ ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਚਾਲੂ ਵਿੱਤੀ ਵਰ੍ਹੇ 2024-25 ਲਈ ਆਪਣੇ ਮਹਿੰਗਾਈ ਦੇ ਅਨੁਮਾਨ ਨੂੰ 4.5 ਫੀਸਦ ਤੋਂ ਵਧਾ ਕੇ 4.8 ਫ਼ੀਸਦ ਕਰ ਦਿੱਤਾ ਸੀ। ਕੇਂਦਰੀ ਬੈਂਕ ਨੇ ਖੁਰਾਕੀ ਕੀਮਤਾਂ ’ਤੇ ਦਬਾਅ ਕਾਰਨ ਅਕਤੂਬਰ-ਦਸੰਬਰ ਤਿਮਾਹੀ ਵਿੱਚ ਕੁੱਲ ਮਹਿੰਗਾਈ ਦੇ ਉੱਚ ਪੱਧਰ ’ਤੇ ਬਣੇ ਰਹਿਣ ਦੀ ਵੀ ਆਸ ਪ੍ਰਗਟਾਈ ਸੀ। ਖ਼ਪਤਕਾਰ ਕੀਮਤ ਸੂਚਕਅੰਕ ਆਧਾਰਿਤ ਕੁੱਲ ਮਹਿੰਗਾਈ ਜੁਲਾਈ-ਅਗਸਤ ਦੌਰਾਨ ਔਸਤ 3.6 ਫੀਸਦ ਤੋਂ ਵਧ ਕੇ ਸਤੰਬਰ ਵਿੱਚ 5.5 ਫੀਸਦ ਤੇ ਅਕਤੂਬਰ 2024 ਵਿੱਚ 6.2 ਫੀਸਦ ਰਹੀ ਸੀ। -ਪੀਟੀਆਈ

Advertisement
Advertisement