ਸ਼ਾਂਤੀ ਨਗਰ ਵਾਸੀਆਂ ਨੇ ਵਾਤਾਵਰਨ ਸ਼ੁੱਧ ਰੱਖਣ ਲਈ ਬੂਟੇ ਲਾਏ
ਪੱਤਰ ਪ੍ਰੇਰਕ
ਜੈਤੋ, 8 ਜੁਲਾਈ
ਇੱਥੇ ਨਿਊ ਆਰ ਵੀ ਸ਼ਾਂਤੀ ਨਗਰ ਵਿੱਚ ਵਿੱਚ ਕਲੋਨੀ ਵਾਸੀਆਂ ਵੱਲੋਂ ਬੂਟੇ ਲਾ ਕੇ ‘ਹਰਿਆਲੀ ਉਤਸਵ’ ਮਨਾਇਆ ਗਿਆ। ਬੂਟਿਆਂ ਦੀ ਰਾਖੀ ਲਈ ਕਲੋਨੀ ਦੇ ਵਸਨੀਕਾਂ ਵੱਲੋਂ ਟਰੀ ਗਾਰਡ ਵੀ ਲਾਏ ਗਏ। ਇਸ ਮੌਕੇ ਹੋਏ ਸਮਾਗਮ ਵਿੱਚ ਡੀਐੱਸਪੀ ਜੈਤੋ ਸੁਖਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਵਿਸ਼ੇਸ਼ ਮਹਿਮਾਨ ਬਠਿੰਡਾ ਤੇ ਫ਼ਿਰੋਜ਼ਪੁਰ ਰੇਂਜ ਦੇ ਵਣ ਅਧਿਕਾਰੀ ਗੁਰਜੰਗ ਸਿੰਘ ਸ਼ਾਮਲ ਹੋਏ।
ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਅਤੇ ਦਰਖ਼ੱਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਕਲੋਨੀ ’ਚ ਨਵੇਂ ਬੂਟੇ ਲਾਉਣ ਦੇ ਇਸ ਸਾਰਥਕ ਉਪਰਾਲੇ ਲਈ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫ਼ਾਊਂਡੇਸ਼ਨ ਜੈਤੋ ਦਾ ਭਰਪੂਰ ਸਹਿਯੋਗ ਰਿਹਾ। ਸਮਾਜ ਸੇਵੀ ਰਮੇਸ਼ ਕਾਂਸਲ ਨੇ ਇਸ ਵਿਲੱਖਣ ਕਾਰਜ ਲਈ ਨਿਊ ਆਰ ਵੀ ਸ਼ਾਂਤੀ ਨਗਰ ਦੇ ਵਸਨੀਕਾਂ ਅਤੇ ਸਹਿਯੋਗੀ ਸੰਗਠਨਾਂ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਸੇਵਾਮੁਕਤ ਇੰਸਪੈਕਟਰ ਬਲਵਿੰਦਰ ਸਿੰਘ, ਮਾਸਟਰ ਸਵਰਨਜੀਤ ਸਿੰਘ, ਸਤਵਿੰਦਰਪਾਲ ਸਿੰਘ ਅੰਗਰੋਈਆ, ਡਾ. ਯਾਦਵਿੰਦਰ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਜਰਮਨਦੀਪ ਸਿੰਘ, ਸੁਰਿੰਦਰ ਕੁਮਾਰ, ਮੈਨੇਜਰ ਬਿਰਜ ਲਾਲ, ਰਾਜਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਆਦਿ ਮੌਜੂਦ ਸਨ।