ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਕਲਵਾਂ ਵਾਸੀ ਪ੍ਰੇਸ਼ਾਨ
10:26 AM Oct 04, 2024 IST
ਨੂਰਪੁਰ ਬੇਦੀ (ਬਲਵਿੰਦਰ ਰੈਤ): ਬਲਾਕ ਨੂਰਪੁਰ ਬੇਦੀ ਵਿੱਚ ਸਭ ਤੋਂ ਵੱਧ ਅਬਾਦੀ ਵਾਲੇ ਪਿੰਡ ਕਲਵਾਂ ਵਿਕਾਸ ਨੂੰ ਤਰਸ ਰਿਹਾ ਹੈ। ਪਿੰਡ ਦੇ ਵਸਨੀਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਦੋ ਡੂੰਘੇ ਟਿਊਬਵੈੱਲ ਲਗਾਏ ਹਨ ਪਰ ਦੋਨਾਂ ਟਿਊਬਵੈੱਲਾਂ ਦਾ ਪਾਣੀ ਪੀਣਯੋਗ ਨਹੀਂ ਹੈ। ਪਿੰਡ ਵਿੱਚ ਸਭ ਤੋਂ ਵੱਧ ਸਮੱਸਿਆਂ ਗੰਦੇ ਪਾਣੀ ਦੇ ਨਿਕਾਸ ਦੀ ਵੀ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਇਹ ਪਾਣੀ ਸੜਕਾਂ ’ਤੇ ਭਰ ਜਾਂਦਾ ਹੈ। ਨਿਕਾਸੀ ਨਾ ਹੋਣ ਕਾਰਨ ਚੇਲਾ ਚੌਕ ਤੋਂ ਰੋੜੂਆਣਾ ਲਿੰਕ ਸੜਕ ’ਤੇ ਬਣਿਆ ਰੈਂਪ ਵੀ ਟੁੱਟ ਚੁੱਕਾ ਹੈ ਜੋ ਕਿਸ ਕਿ ਨਿੱਤ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਮੌਕੇ ਦੀ ਸਰਕਾਰ ਦਾ ਨੁਮਾਇੰਦਾ ਪਿੰਡ ਦੀ ਵਾਗਡੋਰ ਸੰਭਾਲੇ ਤਾਂ ਹੀ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦੀਆਂ ਹਨ। ਪਿੰਡ ਦੀ ਫਿਰਨੀ ’ਤੇ ਭਰੇ ਗੰਦੇ ਪਾਣੀ ਕਾਰਨ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ।
Advertisement
Advertisement