For the best experience, open
https://m.punjabitribuneonline.com
on your mobile browser.
Advertisement

ਖੋਜਾਰਥੀ ਡਾ. ਕ੍ਰਿਤੀ ਸਿੰਘ ਨੂੰ ਸਰਵੋਤਮ ਪੋਸਟਰ ਪੇਸ਼ਕਾਰੀ ਇਨਾਮ

06:22 AM Mar 25, 2024 IST
ਖੋਜਾਰਥੀ ਡਾ  ਕ੍ਰਿਤੀ ਸਿੰਘ ਨੂੰ ਸਰਵੋਤਮ ਪੋਸਟਰ ਪੇਸ਼ਕਾਰੀ ਇਨਾਮ
ਸੈਮੀਨਾਰ ਦੌਰਾਨ ਇਨਾਮ ਪ੍ਰਾਪਤ ਕਰਦੀ ਹੋਈ ਡਾ. ਕ੍ਰਿਤੀ ਸਿੰਘ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੀ ਖੋਜਾਰਥੀ ਡਾ. ਕ੍ਰਿਤੀ ਸਿੰਘ ਨੇ ‘ਟਿਕਾਊ ਭਵਿੱਖ ਲਈ ਇਕ ਸਿਹਤ: ਮੁੱਦੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਹੋਏ ਰਾਸ਼ਟਰੀ ਸੈਮੀਨਾਰ ਵਿਚ ਸਰਵੋਤਮ ਪੋਸਟਰ ਪੇਸ਼ਕਾਰੀ ਦਾ ਇਨਾਮ ਜਿੱਤਿਆ। ਇਹ ਸੈਮੀਨਾਰ ਗੌਰਮਿੰਟ ਕਾਲਜ ਲੜਕੀਆਂ (ਲੁਧਿਆਣਾ) ਵਿੱਚ ਕਾਲਜ ਡਿਵੈਲਪਮੈਂਟ ਕਾਊਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੇ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਡਾ. ਕ੍ਰਿਤੀ ਦੀ ਖੋਜ ਪੇਸ਼ਕਾਰੀ ਦਾ ਵਿਸ਼ਾ ‘ਸੂਖਮਜੀਵ ਪ੍ਰਤੀਰੋਧਕਤਾ ਅਤੇ ਇਕ ਸਿਹਤ ਨੀਤੀਆਂ ਸੰਬੰਧੀ ਸਾਂਝੇ ਯਤਨ’ ਸੀ। ਇਸ ਖੋਜ ਕਾਰਜ ਵਿਚ ਡਾ. ਪ੍ਰਤੀਕ ਜਿੰਦਲ, ਸਿਮਰਨਪ੍ਰੀਤ ਕੌਰ ਅਤੇ ਜਸਬੀਰ ਸਿੰਘ ਬੇਦੀ ਨੇ ਵੀ ਲੇਖਣ ਕਾਰਜ ਨਿਭਾਇਆ। ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਡਾ. ਜਸਬੀਰ ਸਿੰਘ ਬੇਦੀ ਅਤੇ ਸਿਮਰਨਪ੍ਰੀਤ ਕੌਰ ਨੂੰ ਬਤੌਰ ਮਾਹਿਰ ਬੁਲਾਰੇ, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਅਤੇ ਵਿਚਾਰ ਵਟਾਂਦਰੇ ਲਈ ਵੀ ਬੁਲਾਇਆ ਗਿਆ। ਦੋਨੋਂ ਮਾਹਿਰਾਂ ਨੇ ਇਸ ਖੇਤਰ ਵਿਚ ਇਕ ਸਿਹਤ ਸੰਕਲਪ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਕੀਤੀ।

Advertisement

Advertisement
Author Image

sanam grng

View all posts

Advertisement
Advertisement
×