ਨੀਟ-ਐੱਸਐੱਸ ਨਾ ਕਰਵਾਉਣ ਖ਼ਿਲਾਫ਼ ਕੇਂਦਰ ਤੋਂ ਜਵਾਬ ਤਲਬ
06:41 AM Jul 20, 2024 IST
Advertisement
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਸਾਲ 2024 ਵਿੱਚ ਨੀਟ-ਸੁਪਰ ਸਪੈਸ਼ਲਿਟੀ ਪ੍ਰੀਖਿਆ ਨਾ ਕਰਵਾਉਣ ਦੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਨੀਟ-ਐੱਸਐੱਸ ਉਨ੍ਹਾਂ ਡਾਕਟਰਾਂ ਲਈ ਹੁੰਦੀ ਹੈ, ਜਿਨ੍ਹਾਂ ਕੋਲ ਐੱਮਡੀ, ਐੱਮਐੱਸ ਅਤੇ ਡੀਐੱਨਬੀ ਵਰਗੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਹਨ ਜਾਂ ਸੁਪਰ-ਸਪੈਸ਼ਲਿਟੀ ਕੋਰਸਾਂ ਵਿੱਚ ਦਾਖ਼ਲੇ ਲਈ ਬਰਾਬਰ ਯੋਗਤਾਵਾਂ ਹਨ। ਬੈਂਚ ਨੂੰ 13 ਉਮੀਦਵਾਰਾਂ ਤਰਫ਼ੋਂ ਪੇਸ਼ ਇੱਕ ਵਕੀਲ ਨੇ ਦੱਸਿਆ ਕਿ ਐੱਨਐੱਮਸੀ ਨੇ ਇਸ ਸਾਲ ਪ੍ਰੀਖਿਆ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ
Advertisement
Advertisement