ਯੂਕਰੇਨ ਵਿੱਚ ਭਾਰਤ ਤੋਂ ਅਸਲਾ ਭੇਜਣ ਦੀ ਰਿਪੋਰਟ ਗਲਤ: ਵਿਦੇਸ਼ ਮੰਤਰਾਲਾ
11:48 PM Sep 19, 2024 IST
Advertisement
ਨਵੀਂ ਦਿੱਲੀ, 19 ਸਤੰਬਰ
ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਤੋਂ ਯੂਕਰੇਨ ਨੂੰ ਅਸਲਾ ਭੇਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸਬੰਧੀ ਖਬਰਾਂ ਗੁੰਮਰਾਹਕੁਨ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਸਬੰਧੀ ਗਲਤ ਰਿਪੋਰਟ ਪੇਸ਼ ਕੀਤੀ ਗਈ ਹੈ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਯੂਕਰੇਨ ਵਿਚ ਰੂਸੀ ਟਿਕਾਣਿਆਂ ’ਤੇ ਗੋਲੀਬਾਰੀ ਕਰਨ ਲਈ ਭਾਰਤ ਵਿਚ ਬਣੇ ਗੋਲਾ-ਬਾਰੂਦ ਦੀ ਵਰਤੋਂ ਕੀਤੀ ਜਾ ਰਹੀ ਸੀ। ਸੂਤਰਾਂ ਨੇ ਕਿਹਾ ਕਿ ਭਾਰਤ ਤੋਂ ਯੂਕਰੇਨ ਨੂੰ ਗੋਲਾ-ਬਾਰੂਦ ਦੀ ਕੋਈ ਵਿਕਰੀ ਨਹੀਂ ਕੀਤੀ ਗਈ।
Advertisement
Advertisement
Advertisement