For the best experience, open
https://m.punjabitribuneonline.com
on your mobile browser.
Advertisement

ਸਕੂਲੀ ਵਿਦਿਆਰਥੀਆਂ ਦਾ ‘ਧਾਰਮਿਕ ਇਮਤਿਹਾਨ’ ਅੱਜ

09:36 AM May 02, 2024 IST
ਸਕੂਲੀ ਵਿਦਿਆਰਥੀਆਂ ਦਾ ‘ਧਾਰਮਿਕ ਇਮਤਿਹਾਨ’ ਅੱਜ
Advertisement

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਸੰਸਥਾ ‘ਸਿੱਖ ਚੇਤਨਾ ਮਿਸ਼ਨ’ 1997 ਤੋਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਅਤੇ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਦਿੱਲੀ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਭਲਕੇ ਕਰਵਾਈ ਜਾ ਰਹੀ ਹੈ। ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਜਨਰਲ ਸਕੱਤਰ ਕੇਜੇਐੱਸ ਨਰੂਲਾ, ਗੁਨਜੀਤ ਸਿੰਘ, ਹਰਵਿੰਦਰ ਸਿੰਘ ਚਾਵਲਾ ਅਤੇ ਹੋਰ ਮੈਂਬਰਾਨ ਨੇ ਦੱਸਿਆ ਕਿ ਇਸ ਵਰ੍ਹੇ ਵਿਦਿਆਰਥੀਆਂ ਦਾ ਇਮਤਿਹਾਨ ਦਾ ਵਿਸ਼ਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਚਾਰ ਸਾਹਿਬਜ਼ਾਦਿਆਂ’ ਉੱਤੇ ਰੱਖਿਆ ਗਿਆ ਹੈ। ਇਸ ਸਬੰਧੀ ਸੰਸਥਾ ਵੱਲੋਂ ਇੱਕ ਵਿਸ਼ੇਸ਼ ਗੁਰਮਤਿ ਪ੍ਰਸ਼ਨੋਤਰੀ ਦੀ ਪੁਸਤਕ ਡਬਲ ਗੋਲਡ ਮੈਡਲਿਸਟ ਸਿੱਖਿਆ ਸ਼ਾਸਤਰੀ ਜਗਦੀਪ ਸਿੰਘ ਘੁੰਮਣ ਤੋਂ ਤਿਆਰ ਕਰਵਾਈ ਗਈ ਹੈ। ਸ੍ਰੀ ਨਰੂਲਾ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਬਾਬਤ ਜੇਕਰ ਕਿਸੇ ਨੇ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਉਹ ਉਨ੍ਹਾਂ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਥਿਤ ਸਿੱਖ ਚੇਤਨਾ ਮਿਸ਼ਨ ਦੇ ਦਫ਼ਤਰ ਤੋਂ ਲੈ ਸਕਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×