ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਹਲਾ ਸਾਹਿਬ ਵਿੱਚ ਧਾਰਮਿਕ ਸਮਾਗਮ

06:53 AM Jun 18, 2024 IST

ਪੱਤਰ ਪ੍ਰੇਰਕ
ਚੋਹਲਾ ਸਾਹਿਬ, 17 ਜੂਨ
‘ਇਲਾਕੇ ਅਤੇ ਨਗਰ ਨਿਵਾਸੀਆਂ ਲਈ ਚਾਰ ਹਾੜ੍ਹ ਦਾ ਦਿਹਾੜਾ ਭਾਗਾਂ ਭਰਿਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦਿਨ ਗੁਰੂ ਅਰਜਨ ਦੇਵ ਨੇ ਇਸ ਜਗ੍ਹਾ ਪਹੁੰਚ ਕੇ ਪਿੰਡ ਭੈਣੀ ਨੂੰ ਚੋਹਲਾ ਸਾਹਿਬ ਦੇ ਨਾਮ ਨਾਲ ਨਿਵਾਜਿਆ ਸੀ। ਇਸ ਮੌਕੇ ਕਥਾਵਾਚਕ ਗਿਆਨੀ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਪਿੰਡ ਭੈਣੀ ਵਿੱਚ ਆਏ ਤਾਂ ਇੱਥੋਂ ਦੀ ਨੰਬਰਦਾਰਨੀ ਮਾਤਾ ਸੁੱਖਾਂ ਨੇ ਬੜੀ ਸ਼ਰਧਾ ਨਾਲ ਬਣਾ ਕਿ ਲਿਆਂਦੀ ਹੋਈ ਦੇਸੀ ਘਿਓ ਦੀ ਚੂਰੀ ਦਾ ਛੰਨਾ ਗੁਰੂ ਜੀ ਨੂੰ ਭੇਟ ਕੀਤਾ। ਗੁਰੂ ਜੀ ਨੇ ਛੰਨੇ ਤੋਂ ਕੱਪੜਾ ਚੁੱਕ ਕੇ ਦੇਖਿਆ ਤੇ ਮਾਤਾ ਸੁੱਖਾਂ ਜੀ ਨੂੰ ਕਿਹਾ, ‘ਮਾਤਾ ਤੁਸੀਂ ਸਾਡੇ ਲਈ ਸੁਆਦਲਾ ਚੋਲਾ (ਭੋਜਨ) ਤਿਆਰ ਕਰ ਕੇ ਲਿਆਏ ਹੋ।’ ਇਸ ਮੌਕੇ ਗੁਰੂ ਜੀ ਨੇ ਰਾਗ ਆਸਾ ਅਤੇ ਧਨਾਸਰੀ ਵਿੱਚ ਦੋ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ। ਉਸ ਦਿਨ ਤੋਂ ਪਿੰਡ ਭੈਣੀ ਦਾ ਨਾਮ ਚੋਹਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਦੱਸਿਆ ਕਿ ਤਕਰੀਬਨ ਚਾਰ ਦਹਾਕਿਆਂ ਤੋਂ ਇਲਾਕੇ ਅਤੇ ਨਗਰ ਦੀਆਂ ਸੰਗਤਾਂ ਨੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਣਾ ਸ਼ੁਰੂ ਕੀਤਾ ਹੈ। ਇਸ ਮੌਕੇ ਹੈੱਡ ਗ੍ਰੰਥੀ ਬਲਕਾਰ ਸਿੰਘ, ਅਕਾਊਂਟੈਂਟ ਮਨਪ੍ਰੀਤ ਸਿੰਘ ਸਰਹਾਲੀ ਤੇ ਸਤਨਾਮ ਸਿੰਘ ਗੋਇੰਦਵਾਲ ਆਦਿ ਹਾਜ਼ਰ ਸਨ।

Advertisement

Advertisement
Advertisement