ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੈਣਾਂ ਦੀਆਂ ਦੁਆਵਾਂ ਨਾਲ ਰੱਖੜੀ ਤੋਂ ਪਹਿਲਾਂ ਰਿਹਾਈ ਹੋਈ: ਸਿਸੋਦੀਆ

07:58 AM Aug 20, 2024 IST
‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਰੱਖੜੀ ਬੰਨ੍ਹਦੀ ਹੋਈ ਵਿੱਤ ਮੰਤਰੀ ਆਤਿਸ਼ੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਇੱਥੇ ਅੱਜ ਰੱਖੜੀ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਕੋਲੋਂ ਰੱਖੜ੍ਹੀ ਬੰਨ੍ਹਵਾਈ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਿਛਲੇ ਸਾਲ ਰੱਖੜ੍ਹੀ ਜੇਲ੍ਹ ਵਿੱਚ ਇਕੱਲਿਆਂ ਮਨਾਈ ਸੀ। ਦਿਲ ਥੋੜ੍ਹਾ ਨਿਰਾਸ਼ ਜ਼ਰੂਰ ਸੀ ਕਿ ਇਸ ਤਿਓਹਾਰ ਨੂੰ ਉਹ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕੇ। ਉਨ੍ਹਾਂ ਕਿਹਾ, ‘‘ਪਰ ਇਸ ਸਾਲ, ਲੱਖਾਂ ਭੈਣਾਂ ਦੀਆਂ ਦੁਆਵਾਂ ਨਾਲ ਰੱਖੜੀ ਤੋਂ ਪਹਿਲਾਂ ਮੇਰੀ ਰਿਹਾਈ ਹੋ ਗਈ ਤਾਂਕਿ ਮੈਂ ਇਹ ਤਿਓਹਾਰ ਆਪਣੇ ਪਰਿਵਾਰ ਨਾਲ ਮਨਾ ਸਕਾਂ। ਸਾਰੀਆਂ ਭੈਣਾਂ ਦੀਆਂ ਦੁਆਵਾਂ ਲਈ ਦਿਲੋਂ ਧੰਨਵਾਦ ਅਤੇ ਸਾਰਿਆਂ ਨੂੰ ਰੱਖੜੀ ਦੀਆਂ ਵਧਾਈਆਂ।’’ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਵੀ ਸਾਰਿਆਂ ਨੂੰ ਰੱਖੜੀ ਦੀ ਵਧਾਈ ਦਿੱਤੀ।
ਇਸੇ ਤਰ੍ਹਾਂ ਰੱਖੜੀ ਮੌਕੇ ਅੱਜ ਕ੍ਰਾਂਤੀਕਾਰੀ ਨੌਜਵਾਨ ਸੰਗਠਨ (ਕੇਵਾਈਐੱਸ) ਦੇ ਵਰਕਰਾਂ ਨੇ ਦਿੱਲੀ ’ਚ ਆਮ ਲੋਕਾਂ ਨੂੰ ਰੱਖੜੀ ਬੰਨ੍ਹ ਕੇ ਫਿਰਕੂ ਸਦਭਾਵਨਾ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਪੁਰਾਣੀ ਦਿੱਲੀ ਦੇ ਜਾਮਾ ਮਸਜਿਦ ਇਲਾਕੇ ਵਿੱਚ ਵੀ ਲੋਕਾਂ ਨੂੰ ਰੱਖੜੀ ਬੰਨ੍ਹੀ ਗਈ। ਕੇਵਾਈਐਸ ਦਾ ਮੰਨਣਾ ਹੈ ਕਿ ਦੇਸ਼ ਵਿੱਚ ਵੱਧ ਰਹੇ ਫਿਰਕੂ ਹਮਲਿਆਂ ਨੇ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੇਵਾਈਐਸ ਦੇ ਵਿਦਿਆਰਥੀ ਕਾਰਕੁਨਾਂ ਨੇ ਕਿਹਾ ਕਿ ਫਿਰਕੂ ਤਾਕਤਾਂ ਨੂੰ ਮੌਜੂਦਾ ਸਰਕਾਰ ਦਾ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ।
ਕੇਵਾਈਐੱਸ ਦੇ ਆਗੂਆਂ ਨੇ ਕਿਹਾ ਕਿ ਰੱਖੜੀ ਬੰਨ੍ਹ ਕੇ ਲੋਕਾਂ ਵਿੱਚ ਭਾਈਚਾਰਕ ਸਾਂਝ, ਰਾਸ਼ਟਰੀ ਏਕਤਾ, ਸ਼ਾਂਤੀ ਅਤੇ ਇੱਕ-ਦੂਜੇ ਵਿੱਚ ਭਰੋਸਾ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਹਾਜ਼ਰ ਵਰਕਰਾਂ ਅਤੇ ਆਮ ਲੋਕਾਂ ਨੇ ਫਿਰਕੂ ਤਾਕਤਾਂ ਵਿਰੁੱਧ ਡਟਣ ਅਤੇ ਜਥੇਬੰਦੀ ਨੇ ਭਾਈਚਾਰਕ ਸਾਂਝ ਦੇ ਇਸ ਸੁਨੇਹੇ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਣ ਦਾ ਅਹਿਦ ਵੀ ਲਿਆ।

Advertisement

Advertisement
Advertisement