ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਹਾਣੀ ਸੰਗ੍ਰਹਿ ‘ਆਈ ਲਾਚਾ’ ਦਾ ਦੂਜਾ ਭਾਗ ਰਿਲੀਜ਼

07:53 AM Jul 12, 2023 IST
ਕਹਾਣੀ ਸੰਗ੍ਰਹਿ ‘ਆਈ ਲਾਚਾ’ ਦਾ ਦੂਜਾ ਭਾਗ ਰਿਲੀਜ਼ ਕਰਦੇ ਹੋਏ ਸਾਹਿਤਕਾਰ। -ਫੋਟੋ:ਮਾਨ

ਮਾਨਸਾ: ਕਹਾਣੀਕਾਰ ਅਨੇਮਨ ਸਿੰਘ ਦੇ ਕਹਾਣੀ ਸੰਗ੍ਰਹਿ ‘ਆਈ ਲਾਚਾ’ ਦੇ ਦੂਜੇ ਐਡੀਸ਼ਨ ਨੂੰ ਲੇਖਕ ਪਾਠਕ ਮੰਚ ਮਾਨਸਾ ਵੱਲੋਂ ਪ੍ਰੋ. ਗੁਰਦੀਪ ਸਿੰਘ ਦੀ ਪ੍ਰਧਾਨਗੀ ’ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ‘ਆਈ ਲਾਚਾ’ ਵੱਖਰੀ ਆਸੀਰ ਦੀ ਕਹਾਣੀ ਹੈ। ਕਹਾਣੀਕਾਰ ਜਸਬੀਰ ਢੰਡ ਨੇ ਕਿਹਾ ਕਿ ਅਨੇਮਨ ਨੇ ਇਸ ਸੰਗ੍ਰਹਿ ਵਿਚ ਬੰਦੇ ਦੇ ਮਨ ਦੀ ਉਸ ਗੰਢ ਨੂੰ ਖੋਲ੍ਹਿਆ ਹੈ, ਜਿਸ ਤੋਂ ਸਮਕਾਲ ਅਭਿੱਜ ਹੈ। ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਅਨੇਮਨ ਇਸ ਦੌਰ ਦੇ ਬੰਦੇ ਦੇ ਮਨ ਨੂੰ ਮਨੋਵਿਗਿਆਨਕ ਚਿਕਿਤਸਕ ਵਾਂਗ ਫੜਦਾ ਹੈ। ਕਹਾਣੀਕਾਰ ਦਰਸ਼ਨ ਜੋਗਾ ਨੇ ਕਿਹਾ ਕਿ ਅਨੇਮਨ ਸਿੰਘ ਜਿਉਂਦੇ ਜਾਗਦੇ ਪਾਤਰ ਸਿਰਜਣ ਵਾਲਾ ਕਹਾਣੀਕਾਰ ਹੈ। ਇਸ ਮੌਕੇ ਨੌਜਵਾਨ ਗਲਪਕਾਰ ਅਮਨ ਮਾਨਸਾ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Tags :
ਸੰਗ੍ਰਹਿਕਹਾਣੀ’ਦੂਜਾਰਿਲੀਜ਼ਲਾਚਾ’
Advertisement