For the best experience, open
https://m.punjabitribuneonline.com
on your mobile browser.
Advertisement

ਹਰਿਮੰਦਰ ਦਰਸ਼ਨ ਪੁਸਤਕ ਦਾ ਹਿੰਦੀ ਰੂਪ ਰਿਲੀਜ਼

08:43 AM Apr 11, 2024 IST
ਹਰਿਮੰਦਰ ਦਰਸ਼ਨ ਪੁਸਤਕ ਦਾ ਹਿੰਦੀ ਰੂਪ ਰਿਲੀਜ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣ, 10 ਅਪਰੈਲ
ਸਿੱਖ ਕੌਮ ਦੇ ਮਹਾਨ ਵਿਦਵਾਨ ਤੇ ਧਾਰਮਿਕ ਪੁਸਤਕਾਂ ਦੇ ਲੰਗਰ ਰਚੇਤਾ ਸਵ: (ਡਾ:) ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰ ਤਹਿਤ ਅੱਜ ਜੈਪੁਰ ਵਿਖੇ ਧਾਰਮਿਕ ਪੁਸਤਕਾਂ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਅਲੱਗ ਸ਼ਬਦ ਯੱਗ ਟਰੱਸਟ ਵੱਲੋਂ ਕੀਤੇ ਸਮਾਗਮ ਦੌਰਾਨ ਡਾ: ਸਰੂਪ ਸਿੰਘ ਅਲੱਗ ਰਚਿਤ ਪੁਸਤਕ ਹਰਿਮੰਦਰ ਦਰਸ਼ਨ ਦਾ ਹਿੰਦੀ ਰੂਪ ਪ੍ਰਮੁੱਖ ਸ਼ਖਸੀਅਤ ਡੀਕੇ ਜੈਨ ਨੇ ਰਿਲੀਜ਼ ਕੀਤਾ। ਪੁਸਤਕ ਰਿਲੀਜ਼ ਕਰਨ ਉਪਰੰਤ ਸ੍ਰੀ ਜੈਨ ਨੇ ਡਾ: ਸਰੂਪ ਸਿੰਘ ਅਲੱਗ ਵਲੋਂ ਅਰੰਭੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਫ਼ਤ ਲਿਟਰੇਚਰ ਵੰਡਣ ਨਾਲ ਨੌਜਵਾਨ ਵਰਗ ਨੂੰ ਜ਼ਰੂਰ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਮੁਫ਼ਤ ਲਿਟਰੇਚਰ ਵੰਡਿਆ ਜਾਣਾ ਇਕ ਬਹੁਤ ਉਤਮ ਕਰਮ ਹੈ ਜੋ ਡਾ. ਸਰੂਪ ਸਿੰਘ ਅਲੱਗ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਖੂਬਸੂਰਤ ਅੰਦਾਜ਼ ਵਿੱਚ ਨਿਭਾਉਣ ਦੇ ਹਰ ਹੀਲੇ ਵਸੀਲੇ ਕੀਤੇ। ਉਨ੍ਹਾਂ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਤੋਂ ਬਾਅਦ ਹੁਣ ਉਨ੍ਹਾਂ ਦੇ ਸਪੁੱਤਰ ਸੁਖਿੰਦਰ ਪਾਲ ਸਿੰਘ ਅਲੱਗ ਤੇ ਡਾ. ਰਮਿੰਦਰ ਦੀਪ ਸਿੰਘ ਅਲੱਗ ਆਪਣੇ ਪਿਤਾ ਵੱਲੋਂ ਅਰੰਭੇ ਕਾਰਜਾਂ ਨੂੰ ਬਾਖੂਬੀ ਨਿਭਾਅ ਰਹੇ ਹਨ। ਇਹ ਰਿਲੀਜ਼ ਕੀਤੀ ਗਈ ਪੁਸਤਕ ਜੈਪੁਰ ਦੇ ਕਈ ਗੁਰਦੁਆਰਿਆਂ ਵਿੱਚ ਬਹੁਤ ਵਡੀ ਗਿਣਤੀ ਵਿੱਚ ਸੰਗਤ ਨੂੰ ਭੇਟਾ ਰਹਿਤ ਵੰਡੀ ਗਈ।

Advertisement

Advertisement
Author Image

sukhwinder singh

View all posts

Advertisement
Advertisement
×