For the best experience, open
https://m.punjabitribuneonline.com
on your mobile browser.
Advertisement

ਹਵਾਲਾਤੀ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਵਾਉਣ ਦੀ ਮੰਗ ਰੱਦ

08:37 AM Jul 26, 2024 IST
ਹਵਾਲਾਤੀ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਵਾਉਣ ਦੀ ਮੰਗ ਰੱਦ
ਸਿਵਲ ਹਸਪਤਾਲ ਰੂਪਨਗਰ ’ਚ ਬੈਠੇ ਹੋਏ ਹਵਾਲਾਤੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ।
Advertisement

ਜਗਮੋਹਨ ਸਿੰਘ
ਰੂਪਨਗਰ, 25 ਜੁਲਾਈ
ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਅੰਦਰ ਬੀਤੇ ਦਿਨ ਹਵਾਲਾਤੀ ਚਰਨਪ੍ਰੀਤ ਸਿੰਘ ਦੀ ਮੌਤ ਹੋਣ ਮਗਰੋਂ ਲਾਸ਼ ਦਾ ਅੱਜ ਦੂਜੇ ਦਿਨ ਵੀ ਬਾਅਦ ਦੁਪਹਿਰ ਤੱਕ ਪੋਸਟਮਾਰਟਮ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਵੱਲੋਂ ਜੇਲ੍ਹ ਅੰਦਰ ਵਾਪਰੀ ਘਟਨਾ ਦੀ ਨਿਆਂਇਕ ਜਾਂਚ ਕਰਵਾਉਣ ਦੇ ਆਦੇਸ਼ ਦਿੰਦਿਆਂ ਜੱਜ ਜਸਪ੍ਰੀਤ ਸਿੰਘ ਨੂੰ ਬਤੌਰ ਜੁਡੀਸ਼ੀਅਲ ਮੈਜਿਸਟਰੇਟ ਤਾਇਨਾਤ ਕਰ ਦਿੱਤਾ ਸੀ।
ਜੱਜ ਜਸਪ੍ਰੀਤ ਸਿੰਘ ਜਦੋਂ ਡਾਕਟਰਾਂ ਦੇ ਪੈਨਲ ਨੂੰ ਨਾਲ ਲੈ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਪੁੱਜੇ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਪੀਜੀਆਈ ਤੋਂ ਕਰਵਾਉਣ ਦੀ ਮੰਗ ਰੱਖੀ ਤੇ ਇਸ ਸਬੰਧੀ ਰੂਪਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਇਸ ਮਗਰੋਂ ਬੀਤੀ ਦੇਰ ਸ਼ਾਮ ਤੱਕ ਪ੍ਰਸ਼ਾਸਨਿਕ ਅਧਿਕਾਰੀ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰਦੇ ਰਹੇ, ਜਿਸ ਕਰਕੇ ਬੀਤੀ ਰਾਤ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਹੇਠਲੀ ਅਦਾਲਤ ਦਾ ਫ਼ੈਸਲਾ ਪਰਿਵਾਰਕ ਮੈਂਬਰਾਂ ਦੇ ਪੱਖ ਵਿੱਚ ਨਾ ਆਉਣ ਕਾਰਨ ਚੰਡੀਗੜ੍ਹ ਹਾਈ ਕੋਰਟ ਤੋਂ ਉਚੇਚੇ ਤੌਰ ਆਏ ਪਰਿਵਾਰ ਦੇ ਵਕੀਲ ਨੇ ਰੂਪਨਗਰ ਦੇ ਐਡੀਸ਼ਨਲ ਸੈਸ਼ਨ ਜੱਜ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਰਿਵਿਊ ਪਟੀਸ਼ਨ ਦਾਇਰ ਕਰ ਦਿੱਤੀ ਤੇ ਬਾਅਦ ਦੁਪਹਿਰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਵੀ ਪਰਿਵਾਰਕ ਮੈਂਬਰਾਂ ਦੀ ਪਟੀਸ਼ਨ ਰੱਦ ਕਰ ਦਿੱਤੀ। ਇਸ ਮਗਰੋਂ ਪਰਿਵਾਰਕ ਮੈਂਬਰ ਰੂਪਨਗਰ ਦੇ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਅੜ ਗਏ, ਜਿਸ ਮਗਰੋਂ ਸਿਵਲ ਸਰਜਨ ਰੂਪਨਗਰ ਨੇ ਪਰਿਵਾਰ ਦੀ ਮੰਗ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਹਾਲੀ ਭੇਜ ਦਿੱਤਾ।

Advertisement
Advertisement
Author Image

sukhwinder singh

View all posts

Advertisement