For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ’ਚ ਫੌਤ ਹੋਏ ਵਿਅਕਤੀ ਦੇ ਸਸਕਾਰ ਕਰਨ ਤੋਂ ਇਨਕਾਰ

10:37 AM May 20, 2024 IST
ਵਿਦੇਸ਼ ’ਚ ਫੌਤ ਹੋਏ ਵਿਅਕਤੀ ਦੇ ਸਸਕਾਰ ਕਰਨ ਤੋਂ ਇਨਕਾਰ
Advertisement

ਪੱਤਰ ਪ੍ਰੇਰਕ
ਫਿਲੌਰ, 19 ਮਈ
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਜਾਂਦੇ ਹੋਏ ਰਸਤੇ ’ਚ ਹੋਈ ਮੌਤ ਤੋਂ ਬਾਅਦ ਲਾਸ਼ ਇਥੇ ਪੁੱਜਣ ’ਤੇ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗੰਨਾ ਪਿੰਡ ਦੇ ਮਹਿੰਦਰ ਪਾਲ ਦੀ ਕੁੱਝ ਦਿਨ ਪਹਿਲਾ ਬੇਲਾਰੁਸ ’ਚ ਮੌਤ ਹੋ ਗਈ ਸੀ। ਉਸ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ 4 ਦਸੰਬਰ ਨੂੰ ਘਰੋ ਗਿਆ ਸੀ ਅਤੇ ਉਸ ਦੀ 23 ਫਰਵਰੀ ਤੱਕ ਫ਼ੋਨ ’ਤੇ ਗੱਲਬਾਤ ਹੁੰਦੀ ਰਹੀ ਪਰ ਮਗਰੋਂ ਕੋਈ ਪਤਾ ਨਾ ਲੱਗ ਸਕਿਆ। ਮ੍ਰਿਤਕ ਦੇ ਭਰਾ ਧਰਮਿੰਦਰ ਨੇ ਦੱਸਿਆ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਲਈ ਏਜੰਟ ਪੰਕਜ, ਰਾਜ ਕੁਮਾਰ, ਰਾਕੇਸ਼ ਕੁਮਾਰ, ਪੀਕੂ ਆਦਿ ਨੂੰ 12.32 ਲੱਖ ਰੁਪਏ ਦਿੱਤੇ ਸਨ। ਪੁਲੀਸ ਨੇ ਸਿਰਫ਼ ਇੱਕ ਵਿਅਕਤੀ ਖ਼ਿਲਾਫ਼ ਹੀ ਕੇਸ ਦਰਜ ਕੀਤਾ ਹੈ ਜਦੋਂ ਕਿ ਸ਼ਿਕਾਇਤ ’ਚ ਪੰਜ ਵਿਅਕਤੀਆਂ ਦੇ ਨਾਮ ਲਿਖਾਏ ਗਏ ਸਨ। ਪੀੜਤ ਪਰਿਵਾਰ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×