ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਛੀਵਾੜਾ ਦਾਣਾ ਮੰਡੀ ਵਿੱਚ ਮੱਕੀ ਦੀ ਰਿਕਾਰਡਤੋੜ ਆਮਦ

11:01 AM Jul 21, 2024 IST

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਜੁਲਾਈ
ਇੱਥੇ ਦਾਣਾ ਮੰਡੀ ਵਿਚ ਇਸ ਵਾਰ ਮੱਕੀ ਦੀ ਰਿਕਾਰਡਤੋੜ ਆਮਦ ਦੇਖਣ ਨੂੰ ਮਿਲੀ ਹੈ ਅਤੇ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਹੁਣ ਤੱਕ 3 ਲੱਖ 70 ਹਜ਼ਾਰ ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਮਾਛੀਵਾੜਾ ਦਾਣਾ ਮੰਡੀ ਮੱਕੀ ਖਰੀਦ ਦਾ ਵੱਡਾ ਹੱਬ ਬਣ ਚੁੱਕਾ ਹੈ ਕਿਉਂਕਿ ਇੱਥੇ ਇਲਾਕੇ ਦੇ ਕਿਸਾਨਾਂ ਤੋਂ ਇਲਾਵਾ ਨੇੜੇ ਲੱਗਦੇ ਹੋਰਨਾਂ ਖੇਤਰਾਂ ਤੋਂ ਵੀ ਕਿਸਾਨ ਮੱਕੀ ਵੇਚਣ ਆ ਰਹੇ ਹਨ ਜਿਸ ਦਾ ਮੁੱਖ ਕਾਰਨ ਇੱਥੇ ਫ਼ਸਲ ਦਾ ਵਧੀਆ ਭਾਅ ਮਿਲਣਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚ ਪਿਛਲੇ ਸਾਲ 3 ਲੱਖ 14 ਹਜ਼ਾਰ ਕੁਇੰਟਲ ਮੱਕੀ ਦੀ ਖਰੀਦ ਹੋਈ ਸੀ ਅਤੇ ਇਸ ਵਾਰ ਅੰਕੜਾ 3 ਲੱਖ 70 ਹਜ਼ਾਰ ਕੁਇੰਟਲ ਤੱਕ ਪਹੁੰਚ ਚੁੱਕਾ ਹੈ ਅਤੇ ਹੋਰ ਫ਼ਸਲ ਆਉਣ ਦੀ ਵੀ ਸੰਭਾਵਨਾ ਹੈ। ਇਸ ਵਾਰ ਮਾਛੀਵਾੜਾ ਦਾਣਾ ਮੰਡੀ ਵਿੱਚ ਮੱਕੀ ਦੀ ਫਸਲ ਦਾ ਭਾਅ ਵੀ ਵਧੀਆ ਰਿਹਾ। ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚ ਮੱਕੀ 2000 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਪਰ ਇਸ ਵਾਰ ਸੁੱਕੀ ਮੱਕੀ 2200 ਤੋਂ 2300 ਰੁਪਏ ਕੁਇੰਟਲ ਵਿਕੀ ਅਤੇ ਦੂਸਰੇ ਪਾਸੇ ਫ਼ਸਲ ਦਾ ਝਾੜ ਵੀ ਇਸ ਵਾਰ ਵਧੀਆ ਰਿਹਾ। ਫ਼ਸਲ ਦਾ ਝਾੜ ਅਤੇ ਵਧੀਆ ਭਾਅ ਮਿਲਣ ਕਾਰਨ ਕਿਸਾਨਾਂ ਨੂੰ ਮੱਕੀ ਦੀ ਫਸਲ ਆਰਥਿਕ ਪੱਖੋਂ ਲਾਹੇਵੰਦ ਰਹੀ। ਮਾਛੀਵਾੜਾ ਦਾਣਾ ਮੰਡੀ ਵਿੱਚ ਕਾਫ਼ੀ ਪ੍ਰਾਈਵੇਟ ਵਪਾਰੀਆਂ ਵਲੋਂ ਮੱਕੀ ਦੀ ਫ਼ਸਲ ਖਰੀਦਣ ਵਿੱਚ ਰੁਚੀ ਦਿਖਾਈ।

Advertisement

Advertisement
Advertisement