ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਿਦ ਖ਼ਿਲਾਫ਼ ਮਾਮਲਾ ਐੱਮਪੀ/ਐੱਮਐੱਲਏ ਅਦਾਲਤ ’ਚ ਭੇਜਣ ਦੀ ਸਿਫ਼ਾਰਿਸ਼

06:54 AM Nov 22, 2024 IST

ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਅੱਜ ਜ਼ਿਲ੍ਹਾ ਜੱਜ ਨੂੰ ਜੰਮੂੁ ਕਸ਼ਮੀਰ ਵਿੱਚ ਅਤਿਵਾਦ ਫੰਡਿੰਗ ਨਾਲ ਸਬੰਧਿਤ ਕੇਸ ਨੂੰ ਸੰਸਦ ਮੈਂਬਰਾਂ ਖ਼ਿਲਾਫ਼ ਮੁਕੱਦਮਾ ਚਲਾਉਣ ਵਾਲੀ ਐੱਸਪੀ/ਐੱਮਐੱਲਏ ਅਦਾਲਤ ਵਿੱਚ ਤਬਦੀਲ ਕਰਨ ਲਈ ਕਿਹਾ, ਕਿਉਂਕਿ ਅਦਾਲਤ ਨੇ ਨੋਟ ਕੀਤਾ ਕਿ ਮੁਲਜ਼ਮਾਂ ਵਿੱਚੋਂ ਇੰਜਨੀਅਰ ਰਾਸ਼ਿਦ ਹੁਣ ਸੰਸਦ ਮੈਂਬਰ ਹੈ। ਅਡੀਸ਼ਨਲ ਸੈਸ਼ਨਜ਼ ਜੱਜ ਚੰਦਰਜੀਤ ਸਿੰਘ ਨੇ ਮਾਮਲੇ ਦੀ ਫਾਈਲ ਜ਼ਿਲ੍ਹਾ ਜੱਜ ਨੂੰ ਭੇਜ ਦਿੱਤੀ, ਜੋ ਸੰਭਾਵੀ ਤੌਰ ’ਤੇ 25 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕਰਨਗੇ। ਜੱਜ ਚੰਦਰਜੀਤ ਸਿੰਘ ਨੇ ਰਾਸ਼ਿਦ ਦੀ ਨਿਯਮਤ ਜ਼ਮਾਨਤ ਦੀ ਅਪੀਲ ਵਾਲੀ ਅਰਜ਼ੀ ’ਤੇ ਵੀ ਹੁਕਮ ਜਾਰੀ ਕਰਨਾ ਸੀ। ਉਹ 2017 ਵਿੱਚ ਅਤਿਵਾਦੀਆਂ ਨੂੰ ਫੰਡਿੰਗ ਦੇ ਮਾਮਲੇ ’ਚ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਵਾਂ ਤਹਿਤ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ 2019 ’ਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਤਿਹਾੜ ਜੇਲ੍ਹ ’ਚ ਬੰਦ ਹਨ। -ਪੀਟੀਆਈ

Advertisement

Advertisement