ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਕਿਰਾਏਦਾਰ ਨੂੰ ਨਸਲੀ ਈਮੇਲ ਭੇਜਣ ਵਾਲੀ ਰੀਅਲ ਅਸਟੇਟ ਏਜੰਟ ਮੁਅੱਤਲ

07:23 AM Sep 04, 2023 IST

ਮੈਲਬਰਨ, 3 ਸਤੰਬਰ
ਭਾਰਤੀ ਕਿਰਾਏਦਾਰ ਨੂੰ ਨਸਲੀ ਟਿੱਪਣੀਆਂ ਨਾਲ ਈਮੇਲ ਭੇਜਣ ਵਾਲੀ ਇਕ ਰੀਅਲ ਅਸਟੇਟ ਏਜੰਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਈਮੇਲ ਭੇਜਦਿਆਂ ਏਜੰਟ ਨੇ ਭਾਰਤੀਆਂ ਦੀਆਂ ਸਾਫ-ਸਫ਼ਾਈ ਦੀਆਂ ਆਦਤਾਂ ਦੀ ਨਿਖੇਧੀ ਕੀਤੀ ਤੇ ਨਾਲ ਹੀ ਕਿਹਾ ਕਿ ਉਹ ਆਸ ਕਰਦੀ ਹੈ ਕਿ ਭਾਰਤੀਆਂ ਦਾ ਇੱਥੇ ਆਉਣਾ ਆਸਟਰੇਲੀਆ ਨੂੰ ‘ਭਾਰਤ ਵਰਗੀ ਗੰਦੀ ਥਾਂ ਨਾ ਬਣਾਏ।’ ਇਹ ਈਮੇਲ ਮਈ 2021 ਵਿਚ ਸੰਦੀਪ ਕੁਮਾਰ ਨੂੰ ਭੇਜੀ ਗਈ ਸੀ। ਸੰਦੀਪ ਦੇ ਸਕਿਉਰਿਟੀ ਡਿਪੌਜ਼ਿਟ ਵਿਚੋਂ ਕਲੀਨਿੰਗ ਦਾ ਬਿੱਲ ਕੱਟਿਆ ਗਿਆ ਸੀ ਤੇ ਉਸ ਨੇ ਇਸ ਦਾ ਵਿਰੋਧ ਕੀਤਾ ਸੀ। ਈਮੇਲ ਵਿਚ ਮੈਵਿਨ ਰੀਅਲ ਅਸਟੇਟ ਦੀ ਡਾਇਰੈਕਟਰ ਬਰੌਨਵਿਨ ਪੌਲਿੱਟ ਨੇ ਆਸਟਰੇਲੀਆ ਵਿਚ ਰਹਿਣ ਦੇ ਮਿਆਰਾਂ ਦੀ ਹੋਰਨਾਂ ਦੇਸ਼ਾਂ ਨਾਲ ਤੁਲਨਾ ਕੀਤੀ ਸੀ। ਇਹ ਈਮੇਲ ਵੈਸਟਰਨ ਆਸਟਰੇਲੀਆ ਵਿਚ ਰਾਜ ਦੇ ਪ੍ਰਸ਼ਾਸਕੀ ਟ੍ਰਿਬਿਊਨਲ ਕੋਲ ਭੇਜੀ ਗਈ ਸੀ। -ਪੀਟੀਆਈ

Advertisement

Advertisement