ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੰਗੇੜਾ ਪੰਚਾਇਤ ਦੀ ਮੁੜ ਸਰਬਸੰਮਤੀ ਨਾਲ ਚੋਣ

10:10 AM Oct 10, 2024 IST
ਸਰਪੰਚ ਜਗਦੀਪ ਸਿੰਘ ਭੰਗੂ ਤੇ ਪੰਚਾਂ ਦਾ ਸਨਮਾਨ ਕਰਦੇ ਹੋਏ ਮੋਹਤਬਰ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਵਾਲੇ ਪਟਿਆਲਾ ਦੇ ਪਿੰਡ ਧੰਗੇੜਾ ਵਿੱਚ ਜਿਥੇ ਪਹਿਲਾਂ ਕਈ ਵਾਰ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾ ਚੁੱਕੀ ਹੈ, ਉਥੇ ਹੀ ਐਤਕੀਂ ਮੁੜ ਜਗਦੀਪ ਸਿੰਘ ਭੰਗੂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਚਾਰ ਪੰਚ ਦਲਜੀਤ ਕੌਰ, ਕੁਲਦੀਪ ਸਿੰਘ, ਸਰਬਜੀਤ ਕੌਰ ਤੇ ਜਗਦੀਸ਼ ਸਿੰਘ ਵੀ ਸਰਬਸੰਮਤੀ ਨਾਲ ਚੁਣ ਲਏ ਗਏ ਹਨ। ਪਰ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਪੰਚੀ ਦੀ ਆਸਾਮੀ ’ਤੇ ਸਹਿਮਤੀ ਨਾ ਬਣ ਸਕਣ ਕਰਕੇ ਪੰਚ ਦੀ ਕੇਵਲ ਇਸ ਇੱਕ ਆਸਾਮੀ ’ਤੇ ਵੋਟਾਂ ਪੈਣਗੀਆਂ। ਇਸ ਮੌਕੇ ਬਾਬਾ ਮੱਖਣ ਸਿੰਘ ਕਾਰਸੇਵਾਵਾਲੇ ਤੇ ਤਿੰਨ ਸਾਬਕਾ ਸਰਪੰਚਾਂ ਕਰਤਾਰ ਸਿੰਘ, ਜੰਗੀਰ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਕਈ ਹੋਰ ਮੋਹਤਬਰ ਤੇ ਨਗਰ ਨਿਵਾਸੀ ਵੀ ਮੌਜੂਦ ਰਹੇ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਜਨਰਲ ਮੈਨੇਜਰ ਦੇ ਅਹੁਦੇ ’ਤੇ ਕਾਰਜਸ਼ੀਲ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਸ ਨਗਰ ’ਚ ਤਿੰਨ ਦਹਾਕਿਆਂ ’ਚ ਸਿਰਫ਼ ਦੋ ਵਾਰ ਹੀ ਪੇਪਰ ਬੈਲਟ ਨਾਲ ਵੋਟਿੰਗ ਹੋਈ ਹੈ।

Advertisement

Advertisement