For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ ਵਾਸਤੇ ਕਿਸਾਨਾਂ ਵੱਲੋਂ ਵਿਧਾਇਕਾਂ ਨੂੰ ਮੰਗ ਪੱਤਰ

10:20 AM Oct 10, 2024 IST
ਝੋਨੇ ਦੀ ਖ਼ਰੀਦ ਵਾਸਤੇ ਕਿਸਾਨਾਂ ਵੱਲੋਂ ਵਿਧਾਇਕਾਂ ਨੂੰ ਮੰਗ ਪੱਤਰ
ਲੌਂਗੋਵਾਲ ਵਿੱਚ ਰੋਸ ਰੈਲੀ ਕਰਦੇ ਹੋਏ ਕਿਸਾਨ। -ਫੋਟੋ: ਜਗਤਾਰ ਸਿੰਘ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਝੋਨੇ ਦੀ ਢੁਕਵੀਂ ਖ਼ਰੀਦ ਯਕੀਨੀ ਬਣਾਉਣ, ਡੀਏਪੀ ਖਾਦ ਦੀ ਘਾਟ ਪੂਰੀ ਕਰਨ ਅਤੇ ਝੋਨੇ ਦੀ ਪਰਾਲੀ ਦਾ ਸਥਾਈ ਹੱਲ ਲੱਭਣ ਸਮੇਤ ਹੋਰ ਕਿਸਾਨ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਪਟਿਆਲਾ ਰਹਿੰਦੇ ‘ਆਪ’ ਦੇ ਤਿੰਨ ਵਿਧਾਇਕਾਂ ਦੇ ਘਰੀਂ ਜਾ ਕੇ ਮੰਗ ਪੱਤਰ ਦਿੱਤੇ ਗਏ। ਇਸ ਸਬੰਧੀ ਪਹਿਲਾਂ ਕਿਸਾਨ ਇਥੇ ਪੁੱਡਾ ਗਰਾਊਂਡ ’ਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਹੇਠ ਇਕੱਤਰ ਹੋਏ। ਇਸ ਮਗਰੋਂ ਜਦੋਂ ਹੀ ਪਾਸੀ ਰੋਡ ’ਤੇ ਸਥਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰਿਹਾਇਸ਼ ਕੋਲ ਗਏ ਤਾਂ ਮੰਤਰੀ ਦੇ ਪੁੱਤਰ ਐਡਵੋਕੇਟ ਰਾਹੁਲ ਸੈਣੀ ਨੇ ਕਿਸਾਨਾ ਤੋਂ ਮੰਗ ਪੱਤਰ ਹਾਸਲ ਕੀਤਾ।
ਪਾਸੀ ਰੋਡ ’ਤੇ ਹੀ ਸਥਿਤ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਘਰ ਉਨ੍ਹਾਂ ਦੀ ਗੈਰਮੌਜੂਦਗੀ ’ਚ ਉਨ੍ਹਾਂ ਦੇ ਪੀਏ ਬਲਜੀਤ ਸਿੰਘ ਨੇ ਜਦਕਿ ਬਾਰਾਂਦਰੀ ’ਚ ਰਹਿੰਦੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਕੋਹਲੀ ਦੇ ਘਰ ਜਾਣ ’ਤੇ ਉਨ੍ਹਾਂ ਦੇ ਪੀਏ ਹਰਸ਼ਪਾਲ ਸਿੰਘ ਵਾਲੀਆ ਨੇ ਮੰਗ ਪੱਤਰ ਹਾਸਲ ਕੀਤਾ। ਕਿਸਾਨ ਜਥੇਬੰਦੀ ਨੇ ਇਹ ਮੰਗ ਪੱਤਰ ਮੁੱਖ ਮੰਤਰੀ ਦੇ ਨਾਮ ਭੇਜੇ ਹਨ।

Advertisement

ਕਿਸਾਨਾਂ ਨੇ ਝੋਨੇ ਦੀ ਖ਼ਰੀਦ ਨਾ ਹੋਣ ਖ਼ਿਲਾਫ਼ ਰੋਸ ਰੈਲੀ ਕੀਤੀ

ਲੌਂਗੋਵਾਲ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਨੇ ਝੋਨੇ ਦੀ ਖ਼ਰੀਦ ਨਾਲ ਹੋਣ ਕਾਰਨ ਅੱਜ ਇੱਥੇ ਦਾਣਾ ਮੰਡੀ ਵਿੱਚ ਰੋਸ ਰੈਲੀ ਕੀਤੀ। ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਧੜਾਧੜ ਪਰਾਲੀ ਫੂਕਣ ਦੇ ਪਰਚੇ ਕਿਸਾਨਾਂ ’ਤੇ ਦਰਜ ਕੀਤੇ ਜਾ ਰਹੇ ਹਨ ਜਦਕਿ ਜੋ ਕਿਸਾਨ ਮੰਡੀਆਂ ਵਿੱਚ ਝੋਨਾਂ ਲੈ ਕੇ ਬੈਠੇ ਹਨ ਉਨ੍ਹਾਂ ਦੀ ਫ਼ਸਲ ਖ਼ਰੀਦਣ ਲਈ ਅਜੇ ਤੱਕ ਮੰਡੀਆਂ ਵਿੱਚ ਖ਼ਰੀਦ ਅਧਿਕਾਰੀ ਨਹੀਂ ਪਹੁੰਚੇ। ਆੜ੍ਹਤੀਆਂ ਦੀ ਹੜਤਾਲ ਦੇ ਨਾਮ ਹੇਠ ਸਰਕਾਰ ਵੱਲੋਂ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਲੌਂਗੋਵਾਲ ਮੰਡੀ ਵਿੱਚ ਕਿਸਾਨ ਪਿਛਲੇ ਇੱਕ ਹਫਤੇ ਤੋਂ ਆਪਣਾ ਝੋਨਾ ਲੈ ਕੇ ਬੈਠੇ ਹਨ ਪਰ ਕੋਈ ਖ਼ਰੀਦ ਅਧਿਕਾਰੀ ਮੰਡੀ ਵਿੱਚ ਨਹੀਂ ਆਇਆ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਫੌਰੀ ਇਹਨਾਂ ਮਾਮਲਿਆਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Advertisement

Advertisement
Author Image

Advertisement