For the best experience, open
https://m.punjabitribuneonline.com
on your mobile browser.
Advertisement

ਸ਼ੇਰਗੜ੍ਹ-ਮੰਡ ਖਾਨਪੁਰ ਸੜਕ ਦੀ ਰੀਕਾਰਪੈਟਿੰਗ ਸ਼ੁਰੂ

05:58 AM Nov 25, 2024 IST
ਸ਼ੇਰਗੜ੍ਹ ਮੰਡ ਖਾਨਪੁਰ ਸੜਕ ਦੀ ਰੀਕਾਰਪੈਟਿੰਗ ਸ਼ੁਰੂ
ਸੜਕ ਦੀ ਰੀਕਾਰਪੈਟਿੰਗ ਕਰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮ। -ਫੋਟੋ: ਟੱਕਰ
Advertisement

ਮਾਛੀਵਾੜਾ: ਲੋਕ ਨਿਰਮਾਣ ਵਿਭਾਗ ਵੱਲੋਂ ਸ਼ੇਰਗੜ੍ਹ ਤੋਂ ਮੰਡ ਖਾਨਪੁਰ ਤੱਕ ਸੜਕ ਦੀ ਰੀਕਾਰਪੈਟਿੰਗ ਸ਼ੁਰੂ ਕਰਵਾਉਣ ’ਤੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਰਗੜ੍ਹ ਤੋਂ ਮੰਡ ਖਾਨਪੁਰ ਤੱਕ 3 ਕਿਲੋਮੀਟਰ ਤੋਂ ਵੱਧ ਲੰਬੀ ਸੜਕ ਅਤੇ ਡੇਢ ਸਾਲ ਪਹਿਲਾਂ ਹੜ੍ਹਾਂ ਕਾਰਨ ਰੁੜ ਗਈ ਪੁਲੀ ਤੇ ਸੜਕ ਦੀ ਮੁਰੰਮਤ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ’ਤੇ 32 ਲੱਖ ਰੁਪਏ ਦਾ ਖਰਚਾ ਆਵੇਗਾ। ਸ਼ੇਰਗੜ੍ਹ ਦੇ ਸਰਪੰਚ ਜੋਗਿੰਦਰ ਸਿੰਘ ਪੋਲਾ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਯਤਨਾਂ ਸਦਕਾ ਇਹ ਬੇਹੱਦ ਖਸਤਾ ਹਾਲਤ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement